[ਸੰ:। ਪੰਜਾਬੀ*] ੧. ਕੈਦੀਆਂ ਦੇ ਪੈਰ ਵਿੱਚ ਲੋਹੇ ਦੀ ਕੜੀ ਜਿਸ ਨਾਲ ਉਹ ਸੁਤੰਤ੍ਰ ਟੁਰ ਫਿਰ ਨਾ ਸਕਣ। ਯਥਾ- ‘ਗੁਰ ਪੂਰੈ ਬੇੜੀ ਕਾਟੀ’ (੬੩੦)। ੨. [ਸੰ:। ਪੰਜਾਬੀ] ਨੌਕਾ, ਜਿਸ ‘ਤੇ ਚੜ੍ਹ ਕੇ ਦਰਿਆਵਾਂ ਤੋਂ ਪਾਰ ਹੋਈਦਾ ਹੈ। ਯਥਾ- ‘ਗੁਰ ਬੋਹਿਥੁ ਗੁਰੁ ਬੇੜੀ ਤੁਲਹਾ’ (੧੦੪੦)। ੩. ਵਲੀ ਹੋਈ, ਲਪੇਟੀ ਹੋਈ। ਯਥਾ- ‘ਫਰੀਦਾ ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ’ (੧੩੭੯)। *ਇਸ ਦਾ ਮੂਲ ਸੰਸਕ੍ਰਿਤ-ਲਪ-ਪਦ ਜਾਪਦਾ ਹੈ, ਜੋ ਹੱਥਾਂ ਪੈਰਾਂ ਦੀਆਂ ਕੜੀਆਂ ਦਾ ਨਾਮ ਹੈ। ਦੇਖੋ, ‘ਬੇਰੀ’
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ