ਦੇਖੋ, ਬੈਸਣ.
ਸ੍ਰੋਤ: ਮਹਾਨ ਕੋਸ਼
ਬਦਲਵੇਂ ਮਤਲਬ:
- ਬੈਸਣੁ[ਸੰ:। ਦੇਸ਼ ਭਾਸ਼ਾ, ਬੈਸਨਾ ਤੋਂ] ੧. ਬੈਠਣ, ਬਹਿਣ। ਯਥਾ- ‘ਤੁਝੁ ਕਿਆ ਬੈਸਣੁ ਦੀਜੈ’ (੯੩੮), ਤੈਨੂੰ ਕਿਉਂ ਬੈਠਣ ਦੇਈਏ, ਭਾਵ ਇਹ ਕਿ ਸਿਧ ਗੁਰੂ ਜੀ ਨੂੰ ਕਹਿੰਦਾ ਹੈ, ਹੇ ਗੁਰੂ ਜੀ! ਤੁਸੀਂ ਤਾਂ ਪਾਰਗਿਰਾਮੀ ਹੋ, ਤੁਹਾਨੂੰ ਕਿਸ ਤਰ੍ਹਾਂ ਬਹਿਸ ਕਰਨ ਲਈ ਬੈਠਣ ਦੇਈਏ। ਨਿਰਾਦਰ ਨਹੀਂ ਹੈ ਬਹਿਸ ਵਿੱਚ ਬੈਠਣ ਤੋਂ ਮਤਲਬ ਹੈ। ਇਸ ਤੁਕ ਵਿੱਚ ਗਿਆਨੀ ਬੈਸਣ ਦਾ ਅਰਥ-ਉੱਤਰ-ਵੀ ਕਰਦੇ ਹਨ। ੨. ਬੈਠਣ ਦੀ ਸ਼ੈ, ਬੈਠਣ ਨੂੰ। ਯਥਾ- ‘ਸੀਸੁ ਵਢੇ ਕਰਿ ਬੈਸਣੁ ਦੀਜੈ’ (੫੫੮)।