[email protected]

[ਗੁ:। ਸੰਸਕ੍ਰਿਤ, ਬੰਕ=ਟੇਢ। ਆ, ਪੰਜਾਬੀ ਪ੍ਰਤੇ, ਬੰਕਾ, ਬਾਂਕਾ*] ੧. ਬਾਂਕੇ (ਦੀ) ਮੁਰਾਦ ਸੋਹਣੇ ਤ੍ਰਿਖੇ ਸਜੇ ਫਬੇ ਘੋੜੇ ਤੋਂ ਹੈ, ਅੰਤ੍ਰੀਵ ਅਰਥ ਸਰੀਰ ਵੀ ਲੈਂਦੇ ਹਨ। ਯਥਾ- ‘ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰੁ’ (੯੫੬), ਸਰੀਰ ਰੂਪੀ ਘੋੜੇ ਦਾ ਅਸਵਾਰ ਹੈ ਤੇ ਕਮਰ ਵਿਖੇ (ਕਟਾਰਾ) ਖ਼ੰਜਰ, ਗਿਆਤ ਦਾ ਵੀ ਸੋਹਣਾ ਬੱਧਾ ਹੋਇਆ ਹੈ, (ਅਗਲੀ ਤੁਕ ਦਾ ਅਰਥ) ਪਰ ਹੰਕਾਰ ਨਾ ਕਰ, ਮਤਾਂ ਸਿਰ ਭਾਰ ਡਿਗ ਪਵੇਂ। ੨. ਸਜਿਆ, ਫਬਿਆ, ਸੁੰਦਰ। ਯਥਾ: ‘ਅੰਤਰ ਘਰ ਬੰਕੇ ਥਾਨੁ ਸੁਹਾਇਆ’ (੧੦੬੪), ਤਥਾ-’ਸੋਹੇ ਬੰਕ ਦੁਆਰ’ (੮੪੭)। ੩. ਛੈਲਾ, ਭਾਵ ਸੋਹਣਾ ਪਤੀ। ਯਥਾ- ‘ਜਿਨ੍ਹ੍ਹ ਕੇ ਬੰਕੇ ਘਰੀ ਨ ਆਇਆ’ (੪੧੮)। *ਪੰਜਾਬੀ ਵਿੱਚ ਬਣੇ, ਠਣੇ, ਛੈਲੇ, ਆਦਮੀ ਨੂੰ ਵੀ ਬਾਂਕਾ ਕਹਿੰਦੇ ਹਨ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found