[email protected]

[ਸੰ:। ਸੰਸਕ੍ਰਿਤ, ਬੰਧ:=ਬੰਨ੍ਹ:=ਬੰਨ੍ਹਣ, ਬਨਾਵਟ, ਸਰੀਰ, ਤਅੱਲਕ, ਇਕਰਾਰ, ਨਤੀਜਾ, ਫਾਹੀ ਲਾਣੀ, ਪ੍ਰਤੀਤੀ ਆਦਿ] ੧. ਬਨਾਵਟ, ਸਮਿਆਨ, ਕਾਰਣ। ਯਥਾ- ‘ਤੀਨੇ ਓਜਾੜੇ ਕਾ ਬੰਧੁ’ (੬੬੨)। ੨. ਟਾਲਾ, ਰੋਕ, ਬੰਨ੍ਹ। ਯਥਾ- ‘ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ’ (੬੧੯), ਤਥਾ-’ਢਾਹਨ ਲਾਗੇ ਧਰਮ ਰਾਇ ਕਿਨਹਿ ਨ ਘਾਲਿਓ ਬੰਧ’ (੨੫੬), ਤਥਾ- ‘ਚਿਕੜਿ ਲਾਈਐ ਕਿਆ ਥੀਐ ਜਾਂ ਤੁਟੈ ਪਥਰ ਬੰਧੁ’ (੧੨੮੭)। ੩. ਕੱਠੇ ਕਰ ਕੇ ਮੇਲ ਦੇਣਾ, ਸਨਬੰਧ ਕਰ ਦੇਣਾ। ਯਥਾ- ‘ਪਉਣੁ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ’ (੩੫੦)। ੪. ਸਮੂਹ, ਅਧੀਨ। ਯਥਾ- ‘ਮੈ ਗੁਨ ਬੰਧ ਸਗਲ ਕੀ ਜੀਵਨਿ’ (੧੨੫੩), ਮੈਂ ਗੁਣਾਂ ਦਾ ਸਮੂਹ ਹਾਂ। ਏਥੇ ਅਧੀਨ ਅਰਥ ਵੀ ਕਰਦੇ ਹਨ, ਜੋ ਬੰਧ ਹੈ, ਬੱਝਿਆ ਗਿਆ ਹੈ, ਉਹ ਅਧੀਨ ਹੁੰਦਾ ਹੈ, ਬੰਧ ਏਥੇ ਬੰਧੂ ਵੀ ਹੋ ਸਕਦਾ ਹੈ ਕਿ ਮੈਂ ਗੁਣਾਂ ਦਾ ਨਾਤੇਦਾਰ ਹਾਂ, ਜੋ ਗੁਣਵਾਨ ਹਨ ਉਹਨਾਂ ਦਾ ਆਪਣਾ ਹਾਂ। ੫. [ਸੰ:। ਸੰਸਕ੍ਰਿਤ, ਬਂਧ:ੁ] ਸੰਬੰਧੀ, ਰਿਸ਼ਤੇਦਾਰ, ਸਾਕ। ਯਥਾ- ‘ਭਾਈ ਬੰਧ ਕੁਟੰਬ ਸਹੇਰਾ’ (੭੯੪)।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found