[email protected]

[ਸੰ:। ਸੰਸਕ੍ਰਿਤ, ਵੰਸ਼] ੧. ਔਲਾਦ, ਸੰਤਾਨ। ੨. [ਸੰ:। ਸੰਸਕ੍ਰਿਤ, ਵ੍ਯੰਸ਼=ਬੇ ਔਲਾਦ ਇਸਤ੍ਰੀ] ਸੰਢ, ਜਿਸ ਦੇ ਔਲਾਦ ਨਾ ਹੋਵੇ। ਯਥਾ- ‘ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ ਛਾਏ॥ ਰੂਪ ਕੰਨਿਆ ਸੁੰਦਰਿ ਬੇਧੀ ਸਸੈ ਸਿੰਘ ਗੁਨ ਗਾਏ॥’ (੪੭੭), ਬੰਝ ਦਾ ਪੁਤ੍ਰ ਵਿਆਹ ਕਰਨ ਲਈ ਚਲਿਆ ਹੈ, ਇਸ ਦਾ ਭਾਵ ਇਹ ਕਿ ਅੱਗੇ ਮਨ ਦਾ ਕੋਈ ਗੋਤ੍ਰ ਨਹੀਂ ਸੀ, ਹੁਣ ਇਹ ਉੱਤਮ ਬੰਸ ਦਾ ਪੁਤ੍ਰ ਹੋ ਕੇ ਭਾਵ ਅਚ੍ਯੁਤ ਗੋਤ੍ਰੀ ਹੋ ਕੇ ਆਤਮ ਵਿਸ਼ੈਣੀ ਬੁੱਧੀ ਨਾਲ ਵਿਆਹ ਕਰਨ ਤੁਰਿਆ, ਸੂਨ ਵਿਖੇ {ਮੰਡਪ} ਸਥਾਨ ਬਣਾਇਆ, ਭਾਵ ਇਹ ਕਿ ਸਰਬ ਕਰਮਾਂ ਦੇ ਫਲਾਂ ਦੀ ਵਾਸ਼ਨਾ ਤੋਂ ਰਹਿਤ ਹੋ ਕੇ ਮਨ ਨੂੰ ਅਵਧੂਤ ਦਸ਼ਾ ਧਾਰ ਲੀਤੀ, ਫੇਰ ਇਸ ਨੂੰ ਸੁੰਦਰ ਰੂਪ ਵਾਲੀ ਕੰਨਿਆ {ਬੇਧੀ} ਮਿਲ ਗਈ, ਭਾਵ ਬ੍ਰਹਮ ਵਿਦਿਆ ਪ੍ਰਾਪਤ ਹੋ ਗਈ। ਸਹੇ ਅਤੇ ਸ਼ੇਰ ਦੇ ਮਿਲ ਕੇ ਗੁਣ ਗਾਉਣ ਦਾ ਤਾਤਪਰਯ ਇਹ ਹੈ ਕਿ ਜੀਵ ਨੂੰ ਈਸ਼੍ਵਰ ਦੀ ਪ੍ਰਾਪਤੀ ਹੋ ਗਈ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found