[ਸੰ:। ਸੰਸਕ੍ਰਿਤ, ਭਕ੍ਤਿ। ਪੰਜਾਬੀ, ਭਗਤੀ] ੧. ਪਰਮੇਸ਼ਰ ਦੀ ਸੇਵਾ, ਪੂਜਾ, ਧਿਆਨ, ਨਾਮ ਸਿਮਰਣ, ਲਿਵ ਵਿੱਚ ਰਹਿਣ ਵਾਲੀ ਮਨ ਦੀ ਭਾਵਨਾ। ਉਹ ਮਾਰਗ ਜਿਸ ‘ਤੇ ਟੁਰਨ ਵਾਲੇ ਇਹ ਮੰਨਦੇ ਹਨ ਕਿ ਪਰਮੇਸ਼ਰ ਨੂੰ ਪਿਆਰ ਕਰਨਾ, ਆਪਾ ਭਾਵ ਨਾ ਰੱਖਣਾ, ਸਭ ਕੁਛ ਪਰਮੇਸ਼ਰ ਪਰਾਇਣ ਜਾਣਨਾ ਸਤਿ ਮਾਰਗ ਹੈ। ਭਗਤੀ ਮਾਰਗ ਵਿੱਚ ਪਰਮੇਸ਼ਰ ਨੂੰ ਮਾਲਕ, ਪਿਤਾ, ਮਾਤਾ, ਪਤੀ ਆਦਿ ਪ੍ਰੇਮ ਦੇ ਭਾਵਾਂ ਨਾਲ ਸੇਵਦੇ ਹਨ। ਯਥਾ- ‘ਭਗਤਿ ਭਾਇ ਤਰੀਐ ਸੰਸਾਰੁ’ (੨੯੦)। ੨. ਭਗਤੀ ਪਦ ਦਾ ਅਰਥ-ਭਗਤਾਂ ਨੂੰ-ਵੀ ਕਈ ਥਾਂ ਹੁੰਦਾ ਹੈ। ਯਥਾ- ‘ਭਗਤੀ ਤੋਖਿਤ ਦੀਨ ਕ੍ਰਿਪਾਲਾ ਗੁਣੇ ਨ ਕਿਤ ਹੀ ਹੈ ਭਿਗਾ’ (੧੦੮੩)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ