ਅਠਾਰਾਂ ਪੁਰਾਣਾਂ ਵਿੱਚੋਂ ਇੱਕ ਪੁਰਾਣ, ਜਿਸ ਦੇ ਪੰਜ ਪਰਵ ਹਨ. ਇਸ ਪੁਸਤਕ ਦੇ ਕਈ ਪਾਠ ਆਪੋਵਿੱਚੀ ਨਹੀਂ ਮਿਲਦੇ. ਜਿਤਨੇ ਕਲਮੀ ਗ੍ਰੰਥ ਦੇਖੋ, ਉਨ੍ਹਾਂ ਵਿੱਚ ਕਈ ਬਾਤਾਂ ਵੱਧ ਘੱਟ ਹਨ. ਇਸ ਪੁਰਾਣ ਵਿੱਚ ਹਿੰਦੂਰਾਜ ਦਾ, ਗੁਰੂ ਨਾਨਕਦੇਵ ਜੀ ਦਾ,¹ ਮੁਗਲਰਾਜ ਅਤੇ ਅੰਗ੍ਰੇਜ਼ੀਰਾਜ ਦਾ ਭੀ ਜਿਕਰ ਹੈ. ਬਹੁਤ ਹਿੰਦੂਆਂ ਦਾ ਨਿਸ਼ਚਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਸਾਰੀਆਂ ਗੱਲਾਂ ਇਸ ਗ੍ਰੰਥ ਵਿੱਚ ਹਨ. ¹ਅਨੇਕ ਸਿੰਖ ਪੰਡਿਤਾਂ ਨੇ ਇਹ ਸ਼ਲੋਕ ਕਈ ਗ੍ਰੰਥਾਂ ਵਿੱਚ ਗੁਰੂਸਾਹਿਬ ਨੂੰ ਅਵਤਾਰ ਸਿੱਧ ਕਰਨ ਲਈ ਲਿਖੇ ਹਨ. ਭਾਵੇਂ ਸਾਡਾ ਨਿਸ਼ਚਾ ਹੈ ਕਿ ਗੁਰੂ ਨਾਨਕਦੇਵ ਨੂੰ ਸੰਸਕ੍ਰਿਤ ਦਾ ਕੋਈ ਮੰਤ੍ਰ ਜਾਂ ਅ਼ਰਬੀ ਦੀ ਆਯਤ, ਅਵਤਾਰ ਜਾਂ ਰਸੂਲ ਸਿੱਧ ਨਹੀਂ ਕਰ ਸਕਦੇ ਗੁਰੂ ਨਾਨਕਸਾਹਿਬ ਆਪਣੀ ਉੱਚੀ ਤੇ ਸੁੱਚੀ ਕਰਨੀ ਦੇ ਪ੍ਰਭਾਵ ਨਾਲ ਅਵਤਾਰਾਂ ਦੇ ਸਿਰ ਅਵਤਾਰ ਅਤੇ ਆਲਾ ਪੈਗੰਬਰ ਹਨ, ਪਰ ਪਾਠਕਾਂ ਦੇ ਗਿਆਨ ਲਈ ਭਵਿਸ੍ਯਤ ਪੁਰਾਣ ਦੇ ਪੂਰਵਾਰਧ ਦੇ ੧੨੯ ਵੇਂ ਅਧ੍ਯਾਯ ਦਾ ਪਾਠ, ਜੋ ਬ੍ਰਹ੍ਮਾ ਅਤੇ ਸ੍ਕੰਦ (ਖਡਾਨਨ) ਦਾ ਸੰਵਾਦ ਰੂਪ ਹੈ. ਇੱਥੇ ਲਿਖਦੇ ਹਾਂ-
ਭਵਿਸਤ੍ਯ ਪੁਰਾਣ
ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ