[email protected]

[ਸੰ:। ਪੰਜਾਬੀ] ਇਕ ਪ੍ਰਕਾਰ ਦਾ ਸੁਹਣੇ ਪਰਾਂ ਵਾਲਾ ਕੀੜਾ। ਕਈ ਪ੍ਰਕਾਰ ਦੀਆਂ ਸੁੰਡੀਆਂ ਹੁੰਦੀਆਂ ਹਨ, ਜਿਨ੍ਹਾਂ ਦੀਆਂ ਤਿੰਨ ਸ਼ਕਲਾਂ ਪਲਟਦੀਆਂ ਹਨ, ਛੇਕੜਲੀ ਸ਼ਕਲ ਬ੍ਰੀਕ, ਪਤਲੇ ਤੇ ਸੁੰਦਰ ਰੰਗਦਾਰ ਚਿੱਟੇ ਯਾ ਚਿਤਮਿਤਾਲੇ ਖੰਭਾਂ ਵਾਲੀ ਹੁੰਦੀ ਹੈ। ਇਹ ਕੀੜੇ ਫੁੱਲਾਂ ਪੁਰ ਉਡਦੇ ਫਿਰਦੇ ਹਨ, ਤਿੱਤਲੀ ਵੀ ਇਨ੍ਹਾਂ ਨੂੰ ਕਹਿੰਦੇ ਹਨ। ਇਸ ਭਾਂਤ ਦੇ ਜਿਹੜੇ ਕੀੜੇ ਰਾਤ ਨੂੰ ਉਡਦੇ ਹਨ ਉਹ ਭੰਭਟ ਕਹੀਦੇ ਹਨ, ਤੇ ਦਿਨ ਦੇ ਉਡਣ ਵਾਲੇ ਨੂੰ ਭੰਭੀਰੀ। ਇਸ ਦੀ ਇਕ ਸੁੰਦਰ ਭਾਂਤ ਨੂੰ-ਬਾਮਨ-ਵੀ ਕਹਿੰਦੇ ਹਨ। ਯਥਾ- ‘ਭਾਂਭੀਰੀ ਕੇ ਪਾਤ ਪਾਰਦੋ ਬਿਨੁ ਪੇਖੇ ਦੂਰਾਇਓ’ (੬੨੪), ਭਾਵ ਯੱਦਪਿ ਭੰਭੀਰੀ ਦੇ ਪਰਾਂ ਜਿੰਨਾ ਪਰਦਾ ਹੈ, ਪਰੰਤੂ ਗਿਆਨ ਨੇਤ੍ਰਾਂ ਬਾਝ ਦੂਰ ਹੀ ਹੈ। ਭੰਭੀਰੀ ਦੇ ਖੰਭਾਂ ਤੋਂ ਮੁਰਾਦ ਅਤਿ ਸੂਖਮ ਪਰਦੇ ਤੋਂ ਹੈ। ਦੇਖੋ, ‘ਮੇਘ’, ‘ਘਟਾ ਘਟ’

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found