[ਸੰ:। ਸੰਸਕ੍ਰਿਤ, ਭਾਵ*] ੧. ਹੋਣ ਦੀ ਹਾਲਤ, ਹੋਂਦ। ੨. ਮੁਰਾਦ-ਇੰਦ੍ਰੀਆਂ, ਸੰਕਲਪ। ੩. ਆਦਰ, ਪਿਆਰ। ੪. ਬਤਾਵਾ, ਨਾਟਕ ਦੇ ਪਾਤ੍ਰ ਜੋ ਅੱਡ ਅੱਡ ਭਾਵ ਆਪਣੇ ਸੰਗੀਤ, ਪਦ ਤੇ ਕਰਤਬ ਤੋਂ ਦਿਖਾਂਦੇ ਹਨ। ਯਥਾ- ‘ਭਿੰਨ ਭਿੰਨ ਹੋਇ ਭਾਵ ਦਿਖਾਵਹਿ ਸਭਹੁ ਨਿਰਾਰੀ ਭਾਖੇ’ (੮੮੪)। ੫. ਅੰਦਰਲੇ ਵਲਵਲਿਆਂ ਦਾ ਬਾਹਰ ਚਿਹਰੇ ਤੋਂ ਦੱਸਣਾ, ਰੂਪ ਅਥਵਾ ਕਟਾਖ੍ਹ, ਹਾਵ ਭਾਵ। ਯਥਾ- ‘ਅਨਿਕ ਭਾਵ ਦਿਖਾਵਏ’ (੮੪੭)। ੬. [ਸੰ:। ਸੰਸਕ੍ਰਿਤ, ਭਾਵਿਨ੍ਹ੍ਹ+ਭਵਿੱਖਤ] ਭਵਿੱਖਤ ਕਾਲ, ਆਉਣ ਵਾਲਾ ਸਮਾਂ। ਦੇਖੋ, ‘ਭਵ’ *ਭਾਵ ਦੇ ਕਾਵ੍ਯ ਵਿੱਚ ਇਹ ਅਰਥ ਹਨ-ਮਨ ਦੀ ਹਾਲਤ ਜਿਸ ਵਿੱਚ ਵਲਵਲਾ ਕੰਮ ਕਰ ਰਿਹਾ ਹੈ। ਭਾਵ ਦੋ ਹਨ : ਇਕ ਸਥਾਈ, ਇਕ ਵਿਭਚਾਰੀ। ਸਥਾਈ ਭਾਵ ਰਸ ਦਾ ਮੂਲ ਕਾਰਨ ਹੈ। ਨਵਾਂ ਰਸਾਂ ਦਾ ਆਪਣਾ ਆਪਣਾ ਇਕ ਇਕ ਸਥਾਈ ਭਾਵ ਹੈ, ਜੈਸੇ ਸ਼ਿੰਗਾਰ ਰਸ ਦਾ ਸਥਾਈ ਭਾਵ-ਰਤੀ-ਹੈ। ਵਿਭਚਾਰੀ ਯਾ ਸੰਚਾਰੀ ਭਾਵ ੩੩ ਹਨ ਜੋ ਹਾਲਤਾਂ ਵਿੱਚ ਬਦਲਦੇ ਰਹਿੰਦੇ ਹਨ, ਜੈਸੇ-ਹੱਸਣਾ, ਰੋਣਾ, ਰੋਮਾਂਚ ਆਦਿ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ