[ਸੰ:। ਸੰਸਕ੍ਰਿਤ, ਭਿਤ੍ਤਿ। ਹਿੰਦੀ, ਭੀਤ] ੧. ਕੰਧ। ਯਥਾ- ‘ਬਾਰੂ ਭੀਤਿ ਬਨਾਈ ਰਚਿ ਪਚਿ’ (੬੩੩)। ੨. [ਪਹਾੜੀ ਬੋਲੀ] ਬੂਹੇ, ਤਖ਼ਤੇ। ਯਥਾ- ‘ਨਵੰਤ ਦੁਆਰੰ ਭੀਤ ਰਹਿਤੰ ਬਾਇ ਰੂਪੰ ਅਸਥੰਭਨਹ’ (੧੩੫੪), ਭਾਵ ਇਸ ਸਰੀਰ ਵਿੱਚ ਨੌਂ ਦਰਵਾਜ਼ੇ ਹਨ ਪਰ ਬੂਹਿਆਂ ਤੋਂ ਬਿਨਾਂ। ਵਾਯੂ (ਪ੍ਰਾਣਾਂ) ਰੂਪੀ ਥੰਮ੍ਹਾ ਹੈ। ੩. [ਸੰਸਕ੍ਰਿਤ, ਭੀਤ] ਡਰ ਵਾਲੇ। ਯਥਾ- ‘ਭੈ ਭੀਤ ਦੂਤਹ’ (੧੩੫੫), ਕਾਮਾਦਿਕ ਭੈਦਾਇਕ ਦੂਤ। ੪. [ਪੰਜਾਬੀ, ਭਿਤੀ ਦਾ ਦੂਸਰਾ ਰੂਪ-ਭੀਤ, ਦੇਖੋ, ‘ਭਿਤਿ ੧.’] ਚੋਗਾ, ਪਦਾਰਥ। ਯਥਾ- ‘ਨਾਮੁ ਬਿਸਾਰਿ ਗਿਰੈ ਦੇਖੁ ਭੀਤਿ’ (੧੧੮੭)
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ