[ਸੰ:। ਸੰਸਕ੍ਰਿਤ, ਭੁਜੰਗਾ। ਪ੍ਰਾਕ੍ਰਿਤ, ਭੁਅੰਗਮ। ਪੁ: ਪੰਜਾਬੀ, ਭੁਅੰਗ, ਭੁਇਅੰਗਮ] ੧. ਸੱਪ। ਯਥਾ- ‘ਤਰਵਰ ਬਿਰਖ ਬਿਹੰਗ ਭੁਇਅੰਗਮ ਘਰਿ ਪਿਰੁ ਧਨੁ ਸੋਹਾਗੈ’ (੧੧੯੭), ਚੰਦਨ* ਨਾਲ ਸੱਪ ਨੂੰ, ਬ੍ਰਿਛਾਂ ਪਰ ਪੰਛੀਆਂ ਨੂੰ, ਤੇ ਘਰ ਪਿਰ ਹੋਵੇ ਤਦ ਇਸਤ੍ਰੀਆਂ ਨੂੰ (ਸੁਹਾਗ=ਉੱਤਮ ਭਾਗ) ਅਨੰਦ ਹੈ। ਅਥਵਾ (ਜਦ ਬੱਦਲ ਗੱਜਦਾ ਹੈ ਤੇ ਝੁਕ ਕੇ ਵੱਸਦਾ ਹੈ ਤਦ ਕੋਇਲ, ਮੋਰ) ਜਾਂਗਲੀ ਬ੍ਰਿਛ ਤੇ ਬਾਗ਼ਾਂ ਦੇ ਬ੍ਰਿਛ, ਪੰਛੀ, ਸੱਪ ਤੇ ਜਿਸ ਦੇ ਘਰ ਪਤੀ ਹੈ ਸੋ ਇਸਤ੍ਰੀ (ਇਹ ਸਭ) ਪ੍ਰਸੰਨ ਹੁੰਦੇ ਹਨ। ੨. ਕੁੰਡਲਨੀ ਨਾੜੀ ਦੀ ਸ਼ਕਲ ਸਰਪਨੀ ਵਰਗੀ ਹੈ, ਇਸ ਲਈ ਭੁਇਅੰਗਮ ਦਾ ਭਾਵ ਕੁੰਡਲਨੀ ਵੀ ਹੁੰਦਾ ਹੈ। ਯਥਾ- ‘ਨਿਉਲੀ ਕਰਮ ਭੁਇਅੰਗਮ ਭਾਠੀ’ (੧੦੪੩)। *ਬ੍ਰਿਛਾਂ ਵਿੱਚੋਂ ਜੋ ਸਰੇਸ਼ਟ ਹੋਵੇ ਸੋ ਤਰਵਰ। ਤਰ=ਬ੍ਰਿਛ, ਵਰ=ਸਰੇਸ਼ਟ, ਸੋ ਚੰਦਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ