[ਸੰ*:। ਦੇਖੋ, ‘ਭੁਖ’। ਆ ਪ੍ਰਤੇ] ੧. ਭੁਖਿਆਂ ਦੀ, ਤ੍ਰਿਸ਼ਨਾ ਵਾਲਿਆਂ ਦੀ। ੨. [ਕ੍ਰਿ: ਵਿ:] ਭੁਖਿਆਂ ਰਹਿਣ ਨਾਲ। ੩. [ਸੰ:] ਅੰਤਹਕਰਣ ਜੋ ਸਦਾ ਭੁੱਖੇ ਰਹਿੰਦੇ ਹਨ। ਯਥਾ- ‘ਭੁਖਿਆ ਭੁਖ ਨ ਉਤਰੀ’ (੧), ਅੰਤਹਕਰਣਾਂ ਦੀ ਭੁਖ ਤ੍ਰਿਸ਼ਨਾ ਕਦੇ ਨਹੀਂ ਉਤਰਦੀ। ਅਥਵਾ ਭੁੱਖੇ ਰਹਿਣ ਨਾਲ ਅੰਦਰ ਦੀ (ਭੁਖ) ਕਦੇ ਨਹੀਂ ਜਾਵੇਗੀ। ਅੱਗੇ ਲਿਖਿਆ ਹੈ, ‘ਜੇ ਬੰਨਾ ਪੁਰੀਆ ਭਾਰ’ (੧), ਅਰਥਾਤ ਜੇਕਰ ਇੰਦ੍ਰ ਪੁਰੀ, ਬ੍ਰਹਮ ਪੁਰੀ ਆਦਿ ਕਈ ਪੁਰੀਆਂ ਦੇ ਪਦਾਰਥਾਂ ਦੇ ਭਾਰ ਭੀ ਬੰਨ੍ਹ ਦੇਈਏ, ਤਦ ਭੀ ਤ੍ਰਿਸ਼ਨਾ ਨਹੀਂ ਜਾਂਦੀ। ਬਾਜੇ ਪੂੜੀਆਂ ਦੇ ਭਾਰ ਅਰਥ ਕਰਦੇ ਹਨ ਜੋ ਅਸ਼ੁੱਧ ਹੈ। *ਇਸ ਪ੍ਰਕਾਰ ਦੇ ਗੁਣਵਾਚਕ ਪਦ ਅਨੇਕ ਥਾਈਂ ਸੰਗਿਆ ਦੀ ਤਰ੍ਹਾਂ ਵਰਤੇ ਗਏ ਹਨ, ਜਿਕੂੰ ਏਥੇ ਵਰਤਿਆ ਗਿਆ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ