[ਕ੍ਰਿ:। ਸੰਸਕ੍ਰਿਤ, ਭਜ੍ਹ੍ਹ=ਪਾਲਨਾ, ਬਿਵਹਾਰ] ੧. ਖਾਵੈ। ੨. ਖਾ ਕੇ ਉਸ ਦੇ ਅਨੰਦ ਨੂੰ ਮਾਣਨਾ, ਜਿਕੁਰ ਗਊ ਪਹਿਲੇ ਖਾਂਦੀ ਹੈ ਫੇਰ ਅਨੰਦ ਪੂਰਬਕ ਬੈਠ ਕੇ ਉਗਾਲੀ ਕਰਦੀ ਹੈ, ਤਿਵੇਂ ਪਰਮਾਰਥ ਵਿੱਚ ਸੁਣਨਾ ਤਾਂ ਖਾਣਾ ਹੈ ਅਰ ਮੰਨਨ ਨਿਧ੍ਯਾਸਨ ਕਰਨਾ ਭੁੰਚਣਾ ਹੈ। ਯਥਾ- ‘ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ’ (੧੪੨੯)। ੩. ਸੰਪ੍ਰਦਾ ਵਿੱਚ-ਖੁਆਵੇ-ਅਰਥ ਵੀ ਕਰਦੇ ਹਨ, ਤੁਕ ਦਾ ਅਰਥ ਇਹ ਕਰਦੇ ਹਨ-ਜੇ ਕੋਈ ਆਪ ਖਾਵੇ ਤੇ ਹੋਰਨਾਂ ਨੂੰ ਖੁਆਵੇ, ਉਸ ਦਾ ਉੱਧਾਰ ਹੁੰਦਾ ਹੈ। ੪. [ਕ੍ਰਿ:] ਭੋਗ, ਮਾਣ। ਯਥਾ- ‘ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ’ (੫੨੨)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ