ਭੁੱਲ. ਚੂਕ. ਖ਼ਤਾ.
ਸ੍ਰੋਤ: ਮਹਾਨ ਕੋਸ਼
ਬਦਲਵੇਂ ਮਤਲਬ:
- ਭੂਲ[ਕ੍ਰਿ:। ਪੰਜਾਬੀ, ਭੁੱਲ* । ਹਿੰਦੀ, ਭੂਲ] ੧. ਵਿਸਾਰਾਂ, ਯਾਦ ਤੋਂ ਬਾਹਰ ਹੋ ਜਾਣ ਦੀ ਹਾਲਤ। ਯਥਾ- ‘ਮਤੁ ਸਚਾ ਅਖਰੁ ਭੁਲਿ ਜਾਇ’ (੧੦੯੦)। ੨. ਗ਼ਲਤੀ ਖਾਣੀ। ਯਥਾ- ‘ਭੋਲਾਵੜੈ ਭੁਲੀ ਭੁਲਿ ਭੁਲਿ ਪਛੋਤਾਣੀ’ (੧੧੧੧)। ੩. ਠਗਿਆ ਜਾਣਾ। ਯਥਾ- ‘ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ’ (੧੪), ਮਤਾਂ ਵੇਖ ਕੇ ਠਗਿਆ ਜਾਵਾਂ (ਫੇਰ) ਤੇਰਾ ਨਾਮ ਭੁੱਲ ਜਾਵੇ (ਜਦੋਂ ਫੇਰ ਯਾਦ ਕਰਾਂ ਤਾਂ) ਤੇਰਾ ਨਾਮ ਚਿੱਤ ਵਿੱਚ ਨਾ ਆ ਕੇ ਵੱਸੇ। ੪. ਅਨਜਾਣਪਨ। ਯਥਾ- ‘ਭੂਲਿ ਬਿਗਾਰਿਓ ਅਪਨਾ ਕਾਜੁ’ (੪੭੮), ਤਥਾ-’ਇਤਨੇ ਜਨਮ ਭੂਲਿ ਪਰੇ ਸੇ’ (੧੬੨)। *ਭੁੱਲ-ਪਦ ਸੰਸਕ੍ਰਿਤ ਦੇ-ਭ੍ਰਮ-ਤੋਂ ਬਣਿਆ ਜਾਪਦਾ ਹੈ। ਹੋ ਸਕਦਾ ਹੈ-ਭੇਲ=ਮੂਰਖ ਤੋਂ ਬਣਿਆ ਹੋਵੇ।