[ਗੁ:। ਦੇਖੋ, ‘ਭੁਲ’। ਭੁਲ ਤੋਂ ਭੁਲਤਣ, ਭੋਲਤਣ=ਭੁੱਲ ਜਾਣ ਵਾਲੀ ਦਸ਼ਾ] ੧. ਭੁੱਲ। ੨. ਭੁੱਲਣ ਤੇ। ਯਥਾ- ‘ਭੋਲਤਣਿ ਭੈ ਮਨਿ ਵਸੈ ਹੇਕੈ ਪਾਧਰ ਹੀਡੁ’ (੧੦੯੧), ਇਕ ਜੋ (ਹੀਡ) ਹਿਰਦੇ ਦਾ (ਹਰੀ ਵਿੱਚ ਲਾਵਨ ਰੂਪ) ਰਸਤਾ ਹੈ ਤਿਸ ਰਸਤੇ ਨੂੰ ਭੁੱਲਣ ਕਰਕੇ ਸਦਾ ਹੀ ਮਨ ਵਿੱਚ ਭੈ ਵੱਸਦਾ ਹੈ। ੩. ਹੀਡ ਨੂੰ ਸੰਸਕ੍ਰਿਤ-ਹ੍ਰਿਸ (ਜੋ ਚੰਗਾ ਲੱਗੇ, ਪਿਆਰਾ) ਤੋਂ ਸਮਝੀਏ ਤਾਂ ਤੁਕ ਦਾ ਅਰਥ ਬਣੇਗਾ-ਪਿਆਰੇ ਵਾਹਿਗੁਰੂ ਜੀ ਦਾ ਇਕੋ ਹੀ ਰਸਤਾ ਹੈ ਕਿ ਭੋਲਾਪਨ ਤੇ ਭੈ ਮਨ ਵਿੱਚ ਵੱਸੇ। ਅੱਗੇ ਲਿਖਿਆ ਹੈ-ਬਹੁਤੀਆਂ ਚਤੁਰਾਈਆਂ ਕਰਕੇ ਘਣਾ ਦੁੱਖ ਹੁੰਦਾ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ