ਸੰਗ੍ਯਾ- ਮਨੌਤ. ਮਮਤ੍ਵ. ਝੂਠੀ ਦੁਨੀ ਮਣੀ.” (ਸੋਰ ਮਃ ੫) “ਮਣੀ ਮਿਟਾਇ ਜੀਵਤੁ ਮਰੈ.” (ਬਾਵਨ) ੨. ਸੰ. ਮਾਨ੍ਯਤ੍ਵ. ਪ੍ਰਤਿਸ੍ਟਾ. “ਮਾਣਸ ਕੂਝਾ ਗਰਬੁ
ਸ੍ਰੋਤ: ਮਹਾਨ ਕੋਸ਼
ਬਦਲਵੇਂ ਮਤਲਬ:
- ਮਣੀ[ਸੰ:। ਸੰਸਕ੍ਰਿਤ, ਮਣਿ] ੧. ਜਵਾਹਰ, ਲਾਲ, ਮੋਤੀ, ਅਮੋਲਕ ਪੱਥਰ, ਰਤਨ। ਯਥਾ- ‘ਅਉਰ ਇਕ ਮਾਗਉ ਭਗਤਿ ਚਿੰਤਾ ਮਣਿ’ (੪੮੬), ਚਿੰਤਾਮਣਿ ਇਕ ਕਵੀਆਂ ਦੀ ਮੰਨੀ ਹੋਈ ਮਣੀ ਹੈ, ਜਿਸ ਦੇ ਪਾਸ ਇਹ ਹੋਵੇ, ਉਸ ਨੂੰ ਜੋ ਉਹ ਮੰਗੇ ਦੇਂਦੀ ਹੈ। ਗੁਰੂ ਜੀ ਦੱਸਦੇ ਹਨ ਕਿ ਭਗਤੀ ਉਹ ਰਤਨ ਹੈ, ਜਿਸ ਨੂੰ ਚਿੰਤਾਮਣਿ ਕਹਿਣਾ ਚਾਹੀਏ। ੨. [ਸੰ:। ਸੰਸਕ੍ਰਿਤ, ਮਨਸ੍ਹ੍ਹ] ਮਨ, ਹਿਰਦਾ, ਦਿਲ। ਯਥਾ- ‘ਮਾਰਿ ਮਣੀ ਕਰਿ ਫੀਕੀ’ (੪੮੦), ਮਨ ਦਾ ਸੁਭਾਵ ਮਾਰ। ੩. [ਸੰ:। ਸੰਸਕ੍ਰਿਤ, ਮਾਨ=ਹੰਕਾਰ। ਫ਼ਾਰਸੀ, ਮਨ+ਈ=ਮਨੀ=ਅਹੰਕਾਰ] ਮਨੌਤ, ਹੰਕਾਰ। ਯਥਾ- ‘ਮਣੀ ਮਿਟਾਇ ਜੀਵਤ ਮਰੈ ਗੁਰ ਪੂਰੇ ਉਪਦੇਸ’ (੨੫੬)। ੪. ਰਤੀ। ਯਥਾ- ‘ਹਰਿ ਵਾਪਾਰਿ ਸੇ ਜਨ ਲਾਗੇ ਜਿਨਾ ਮਸਤਕਿ ਮਣੀ* ਵਡਭਾਗੋ ਰਾਮ’ (੫੬੮), ਦੇਖੋ, ‘ਕਰਮ ਮਣੀ’ ੫. ਮਾਸ ਦੀ ਬੋਟੀ। ਯਥਾ- ‘ਮਸਤਕਿ ਪਦਮੁ ਦੁਆਲੈ ਮਣੀ’ (੯੭੪), ਇਥੇ ਬੀ ਰਤਨ ਅਰਥ ਕਰ ਲੈਂਦੇ ਹਨ। ੬. ਕਰੁਣਾ ਮੈਤ੍ਰੀ ਆਦਿ ਦੈਵੀ ਬ੍ਰਿਤੀਆਂ। ਯਥਾ- ‘ਮਸਤਕਿ ਪਦਮੁ ਦੁਆਲੈ ਮਣੀ’ (੯੭੪)। *ਆਮ ਪ੍ਰਸਿੱਧ ਮਣੀ ਦੇ ਅਰਥ ਉਹ ਰਤਨ ਹੈ ਜੋ ਖ਼ਾਸ ਕਿਸਮ ਦੇ ਸੱਪਾਂ ਦੇ ਸਿਰ ਵਿਚ ਮੰਨੀ ਗਈ ਹੈ। ਰਾਤ੍ਰੀ ਸਮੇਂ ਸੱਪ ਇਸ ਨੂੰ ਸਿਰ ਤੋਂ ਕੱਢ ਕੇ ਖੇਡਦਾ ਦੱਸਦੇ ਹਨ। ਇਹ ਹਨੇਰੇ ਵਿੱਚ ਚਮਕਦੀ ਹੈ। ਦੂਸਰੀ ਬਾਤ ਇਹ ਹੈ ਕਿ ਸਾਰੀ ਕਿਸਮ ਦੇ ਰਤਨ ਚਾਨਣੇ ਵਿਚ ਚਮਕਦੇ ਹਨ ਪਰ ਕੋਈ ਐਸੇ ਬੀ ਹਨ ਜੋ ਹਨੇਰੇ ਵਿੱਚ ਚਮਕ ਦੇਂਦੇ ਹਨ। ਮਣੀ ਨਾਮ ਇਸ ਕਿਸਮ ਦੇ ਰਤਨ ਦਾ ਹੈ। ਦੋਹਾਂ ਖ਼ਿਆਲਾਂ ਵਿੱਚ ‘ਮਣੀ’ ਵਿੱਚ ਚਮਕ ਦਾ ਵਿਸ਼ੇਸ਼ ਗੁਣ ਮੰਨਿਆ ਹੋਣ ਕਰਕੇ ‘ਭਾਗ ਸ਼ੀਲ’ ਯਾ ‘ਤਪ ਸ਼ੀਲ’ ਪ੍ਰਤਾਪਵਾਨ ਪੁਰਸ਼ ਦੇ ਮੱਥੇ ‘ਤੇ ਮਣੀ ਦਾ ਮੁਹਾਵਰਾ ਪੈ ਗਿਆ ਹੈ ਕਿ ਮਣੀ ਵਾਂਗ ਉਸ ਦੇ ਮਸਤਕ ਤੇ ਚਮਕ ਹੈ।