[ਸੰ:। ਸੰਸਕ੍ਰਿਤ] ੧. ਮੈਲ। ਯਥਾ- ‘ਸਗਵੀ ਮਲੁ ਲਾਏ’ (੧੪੦)। ੨. [ਸੰ:। ਸੰਸਕ੍ਰਿਤ, ਮਲ੍ਹ੍ਹਲ। ਪੰਜਾਬੀ, ਮਲ] ਪਹਿਲਵਾਨ। ਯਥਾ- ‘ਮਲ ਲਥੇ ਲੈਦੇ ਫੇਰੀਆ’ (੭੪)। ਦੇਖੋ, ‘ਮਲਾ ਖਾੜਾ’ ੩. [ਸੰ:। ਸੰਸਕ੍ਰਿਤ, ਮਲ = ਤਕੜਾ ਆਦਮੀ] ਮੁਰਾਦ ਜ਼ਿਮੀਂਦਾਰ ਤੋਂ ਹੈ ਤੇ ਅੰਤ੍ਰੀਵ ਅਰਥ ਜਮਦੂਤ ਹੈ। ਯਥਾ- ‘ਖੁੰਢਾ ਅੰਦਰਿ ਰਖਿਕੈ ਦੇਨਿ ਸੁ ਮਲ ਸਜਾਇ’ (੧੪੩), ਵੇਲਣਿਆਂ ਵਿਚ ਰੱਖ ਕੇ ਜ਼ਿਮੀਂਦਾਰ (ਗੰਨੇ ਨੂੰ) ਸਜ਼ਾ ਦੇਂਦੇ (ਪੀੜਦੇ) ਹਨ। ੪. [ਕ੍ਰਿ:। ਪੰਜਾਬੀ, ਮੱਲਣਾ, ਜ਼ੋਰ ਨਾਲ ਲੈਣਾ, ਕਬਜ਼ਾ ਕਰ ਬੈਠਣਾ। ਸੰਸਕ੍ਰਿਤ, ਧਾਤੂ ਹੈ ਮਲ੍ਹ੍ਹਲ = ਲੈ ਲੈਣਾ] ਪਥੱਲਾ ਮਾਰਨਾ, ਐਸਾ ਬੈਠਣਾ ਕਿ ਫੇਰ ਵਿਛੜਨ ਦਾ ਖ਼ਿਆਲ ਨਾ ਹੋਵੇ। ਯਥਾ- ‘ਸਸਹੁ ਬੈਠਾ ਅੰਙਣੁ ਮਲਿ’ (੧੦੯੫)। ੫. [ਕ੍ਰਿ:। ਸੰਸਕ੍ਰਿਤ, ਮਰ੍ਹ੍ਹਦਨ। ਫ਼ਾਰਸੀ, ਮਾਲੀਦਾਨ। ਪੰਜਾਬੀ ਮਲਣਾ] ਮਲਣਾ। ਯਥਾ- ‘ਹਮ ਮਲਿ ਮਲਿ ਧੋਵਹ ਪਾਵ ਗੁਰੂ ਕੇ’ (੧੭੨)। ੬. ਮਲ ਕੇ। ਦੇਖੋ, ‘ਮਲਿ ਨਾਉ’ ੭. ਵਿਸ਼ਟਾ, ਗੰਦਗੀ। ਯਥਾ- ‘ਮਲ ਮੂਤ ਮੂੜ ਜਿ ਮੁਗਧ ਹੋਤੇ’ (੨੪੮)। ਦੇਖੋ, ‘ਮਲੁ ਭਖਿ’
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ