[ਸੰ:। ਸੰਸਕ੍ਰਿਤ, ਮਸ੍ਹ੍ਹਕਰਿਨ੍ਹ੍ਹ=ਚੰਦ] ੧. ਚਾਂਦਨੀ। ਯਥਾ- ‘ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ’ (੧੩੬੪), ਹੇ ਮੂਸਨ (ਰਿਦੇ) ਆਕਾਸ਼ ਵਿਖੇ ਜੋ ਪ੍ਰੇਮ ਦੀ ਚਾਂਦਨੀ ਛਾ ਰਹੀ ਹੈ, (ਉਸ ਵਿਖੇ) ਕਮਲ ਵਿੱਚ ਵਿੰਨ੍ਹੇ ਜਾ ਕੇ ਭੀ ਭੌਰੇ (ਵਾਂਗੂ ਅਸੀਂ) ਲਪਟਾਏ ਰਹਿੰਦੇ ਹਾਂ। ੨. [ਸੰ:। ਅਰਬੀ, ਮਿਸ਼ਕ਼ਲਾ] ਜੰਗਾਲ ਉਤਾਰਨ ਦਾ ਸੰਦ। ਯਥਾ- ‘ਮੂਸਨ ਮੁਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ’ (੧੩੬੪), ਹੇ ਮੂਸਨ (ਰਿਦੇ) ਅਕਾਸ਼ ਵਿਖੇ ਜੋ ਰਹੀ (ਹੋਈ ਹੈ) ਛਾਈ (ਉਸ ਨੂੰ) ਪ੍ਰੇਮ ਦਾ ਮਸਕਲਾ (ਕਰ) (ਐਸੇ ਪ੍ਰੇਮ ਵਿੱਚ) ਬੱਝਾ ਰਹੁ (ਜਿਕੁਰ) ਭੌਰਾ ਵਿੰਨ੍ਹਿਆ ਜਾ ਕੇ ਭੀ ਕਵਲ ਨੂੰ ਲਪਟਾਉਂਦਾ ਹੈ। ੩. [ਮਸ=ਸ਼ਾਹੀ। ਕਰ=ਬਣਾ] ਸ਼ਾਹੀ ਬਣਾ। ਦੇਖੋ, ‘ਮਸੁ’
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ