[ਸੰ:। ਸੰਸਕ੍ਰਿਤ, ਧਾਤੂ ਮਹੇ=ਪੂਜਾ ਕਰਨੀ, ਉਣਾਦੀ ਪ੍ਰਤੇ ਇਲਚ। ਜਿਸ ਦਾ ਪ੍ਰਯੋਜਨਾਰਥ ਸਤਿਕਾਰ ਕੀਤਾ ਜਾਵੇ] ੧. ਇਸਤ੍ਰੀ, ਵਹੁਟੀ। ਯਥਾ- ‘ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ ਗਏ’ (੩੫੮), ਦਰਵਾਜ਼ੇ, ਘਰ, ਇਸਤ੍ਰੀਆਂ, ਹਾਥੀ, ਘੋੜੇ, ਵਲਾਇਤਾਂ ਤੇ ਦੇਸ (ਸਭ) ਛੱਡ ਗਏ। ੨. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬਾਂ ਦੇ ਸ਼ਬਦਾਂ ਦੇ ਪਹਿਲੇ ਇਹ ਪਦ ਦੇ ਕੇ ਅੱਗੇ ਅੰਗ ਦਿੱਤਾ ਜਾਂਦਾ ਹੈ। ਜਿਕੁਰ ਮਹਲਾ ੧, ਮਹਲਾ ੨। ਇਸ ਦਾ ਭਾਵ ਇਹ ਹੈ ਕਿ ੧ ਅੰਗ ਵਾਲਾ ਪਹਿਲੀ ਪਾਤਿਸ਼ਾਹੀ ਦਾ ਸ਼ਬਦ ਹੈ, ੨ ਵਾਲਾ ਦੂਸਰੀ ਦਾ ਅਰ ਅੱਗੇ ਇਕੁਰ ਹੀ। ਗੁਰੂ ਜੀ ਨੇ ਆਪਣੇ ਆਪ ਨੂੰ ਪਰਮੇਸ਼ਰ ਦੀ ਇਸਤ੍ਰੀ ਕਰ ਕੇ ਪ੍ਰੇਮ ਕੀਤਾ ਹੈ, ਇਸ ਲਈ ਆਪਣੇ ਲਈ ਮਹਲਾ ਪਦ ਵਰਤਿਆ ਹੈ। ਪ੍ਰੇਮ ਦੀ ਅੰਤਲੀ ਅਵਸਥਾ ਇਸਤ੍ਰੀ ਭਰਤਾ ਦੀ ਹੁੰਦੀ ਹੈ। ਪਹਿਲੀ ਨੌਕਰ ਮਾਲਕ ਦੀ, ਫੇਰ ਪੁੱਤ੍ਰ ਪਿਤਾ, ਫੇਰ ਪੁੱਤ੍ਰ ਮਾਤਾ ਦੀ, ਫੇਰ ਇਸਤ੍ਰੀ ਭਰਤਾ ਦੀ। ਬਾਣੀ ਵਿੱਚ ਬੀ ਸਾਰੇ ਆਪਣੇ ਲਈ ਵਾਹਿਗੁਰੂ ਦੀ ਇਸਤ੍ਰੀ ਰੂਪ ਭਾਵਨਾ ਭਰੀ ਪਈ ਹੈ। ਅਰਬੀ ਮਹਲ ਪਦ ਦਾ ਅਰਥ ਹੈ, ਉਤਰਨ ਦੀ ਜਗ੍ਹਾ, ਸੋ ਧੁਰ ਦੀ ਜੋਤ ਜਿਸ ਮਹਲ (ਸਫ਼ੀਰ ਵਿੱਚ ਉਤਰੀ) ਸੋ ਮਹਲ। ਪਹਿਲਾ ਮਹਲ ਗੁਰੂ ਨਾਨਕ, ਦੂਜਾ ਗੁਰੂ ਅੰਗਦ ਜੀ, ਇਸੀ ਤਰ੍ਹਾਂ ਅੱਗੇ।
ਮਹੇਲਾ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ