[email protected]

[ਸੰ:। ਸੰਸਕ੍ਰਿਤ, ਮਾਲਵ। ਹਿੰਦੀ, ਮਾਰਵਾ। ਪੰਜਾਬੀ, ਮਾਰੂ] ੧. ਇਕ ਰਾਗ ਦਾ ਨਾਮ ਹੈ ਜਿਸ ਨੂੰ ਰਾਗੀ, ਪ੍ਰਾਣੀ ਦੀ ਮ੍ਰਿਤੂ ਸਮੇਂ ਗਾਉਂਦੇ ਹਨ। ਗੁਰਮਤਿ ਸੰਗੀਤ* ਵਿਚ ਮਾਲਕੌਂਸ ਦਾ ਪੁਤ੍ਰ ਮਾਰੂ ਮੰਨਿਆ ਹੈ। ਯਥਾ- ‘ਮਾਰੂ ਮਸਤ ਅੰਗ ਮੇ ਵਾਰਾ’ (੧੪੩੦), ਟੰਕ, ਇਰਾਕ, ਭੈਰਵੀ, ਆਸਾ ਇਨ੍ਹਾਂ ਦੇ ਮੇਲ ਤੋਂ ਬਣਦਾ ਹੈ। ਯਥਾ- ‘ਸਫਲ ਮਾਰੂ ਇਹੁ ਰਾਗੁ’ (੧੪੨੫), ਤਥਾ-’ਮਾਰੂ ਮਾਰਣ ਜੋ ਗਏ ਮਾਰਿ ਨ ਸਕਹਿ ਗਵਾਰ’ (੧੦੮੯), ਮਾਰੂ ਰਾਗ ਦਵਾਰੇ ਗੁਰੂ ਜੀ ਕਹਿੰਦੇ ਹਨ ਕਿ (ਮਨ) ਨੂੰ ਮਾਰਨ ਲਈ ਜੋ ਲੋਕ (ਤੀਰਥੀਂ) ਜਾਂਦੇ ਹਨ, ਉਹ ਮਾਰ ਨਹੀਂ ਸਕਦੇ ਕਿਉਂ ਜੁ ਆਪ ਗਵਾਰ ਹਨ। ਦੇਖੋ, ‘ਇਸੇ ਦਾ ਅੰਕ ੩.’ ੨. [ਸੰ: ਸੰਸਕ੍ਰਿਤ, ਮਰੂ = ਪਾਣੀ ਤੋਂ ਖ਼ਾਲੀ ਥਾਂ, ਰੇਤ ਥਲਾ। ਪੰਜਾਬੀ, ਮਾਰੂ। ਅਥਵਾ: ਸੰਸਕ੍ਰਿਤ, ਬਾਲੁਕਾ = ਰੇਤ] ਥਲਾ। ਯਥਾ- ‘ਮਾਰੂ ਮੀਹਿ ਨ ਤ੍ਰਿਪਤਿਆ ਅਗੀ ਲਹੈ ਨ ਭੁਖ’ (੧੪੮)। ੩. [ਸੰਸਕ੍ਰਿਤ, ਮਾਰੂ = ਉਜਾੜ, ਪਰਬਤ] ਉਜਾੜ, ਜਿਥੇ ਆਦਮੀ ਨਾ ਲੱਭੇ। ਯਥਾ- ‘ਮਾਰੂ ਮਾਰਣ ਜੋ ਗਏ’ (੧੦੮੯), ਬਨਾਂ ਵਿਚ ਜਾ ਕੇ ਜੋ (ਮਨ ਨੂੰ) ਮਾਰਨ ਗਏ, ਉਹ ਮੂਰਖ ਮਨ ਨੂੰ (ਉਥੇ ਵੀ) ਨਾ ਮਾਰ ਸਕੇ। ੪. ਰੇਤ ਥਲੇ, ਗਰਮੀ ਪਿਆਂ ਬਹੁਤ ਤਪਦੇ ਹਨ, ਇਸ ਕਰਕੇ ਮਾਰੂ ਦਾ ਅਰਥ ‘ਤਪਤ’ ਵੀ ਲੀਤਾ ਜਾਂਦਾ ਹੈ। ਯਥਾ- ‘ਮਾਰੂ ਤੇ ਸੀਤਲੁ ਕਰੇ’ (੯੯੪)। ੫. [ਸੰਪ੍ਰਦਾ] ਅੱਗ। *ਕ੍ਰਿਤ ਡਾਕਟਰ ਚਰਨ ਸਿੰਘ ਜੀ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found