[email protected]

[ਗੁ:। ਅਰਬੀ, ਮਾਹਿਰ=ਪ੍ਰਬੀਨ, ਮੁਹਾਰਤ ਤੋਂ ਬਣਦਾ ਹੈ] ੧. ਜਾਣਨ ਵਾਲਾ, ਵਾਕਫ਼ਕਾਰ, ਚੰਚਲ। ਯਥਾ- ‘ਜਾਂ ਪਿਰੁ ਅੰਦਰਿ ਤਾਂ ਧਨ ਬਾਹਿਰ॥ ਜਾਂ ਪਿਰੁ ਬਾਹਰਿ ਤਾ ਧਨ ਮਾਹਰਿ’ (੯੬੫), ਭਾਵ ਜਦ ਜੀਵ ਅੰਤਰਮੁਖ ਹੁੰਦਾ ਹੈ ਤਾਂ ਧਨ ਜੋ ਬੁੱਧੀ ਹੈ, ਬਾਹਰ ਨੂੰ ਦੌੜਦੀ ਹੈ, ਜਦ ਜੀਵ ਬਾਹਰ ਹੁੰਦਾ ਹੈ ਤਦ ਧਨ ਅੰਦਰ ਹੋ ਕੇ ਚੰਚਲ ਹੋ ਜਾਂਦੀ ਹੈ, ਭਾਵ ਇਹ ਕਿ ਅੰਦਰ ਧਿਆਨ ਕਰੋ ਤਦ ਬੁੱਧੀ ਬਾਹਰ ਦੌੜਦੀ ਹੈ, ਜੇ ਬਾਹਰ ਮੂਰਤਿ ਆਦਿ ਰੱਖ ਕੇ ਧਿਆਨ ਕਰੀਏ ਤਦ ਬੀ ਚੰਚਲ ਰਹਿੰਦੀ ਹੈ। ਅੱਗੇ ਦੱਸਦੇ ਹਨ ਕਿ ਜਦ ਤੀਕ ਨਾਮ ਨਾ ਪ੍ਰਾਪਤ ਹੋ ਜਾਵੇ ਤਦ ਤੱਕ (ਫੇਰ ਫਿਰਾਹਰਿ) ਭੰਭਲ ਭੂਸੇ ਹੀ ਖਾਣੇ ਪੈਂਦੇ ਹਨ, ਤਾਂਤੇ ਨਾਮ ਸਰੇਸ਼ਟ ਹੈ। ਅਥਵਾ ਜਦ ਈਸ਼੍ਵਰ (ਮਨ ਰੂਪੀ) ਗੁਫ਼ਾ ਦੇ ਅੰਦਰ ਸੀ ਤਦ ਧਨ ਸੰਸਾਰਾਕਾਰ ਸੀ, ਹੁਣ ਫਿਰ ਪ੍ਰਗਟ ਹੋ ਗਿਆ ਤਾਂ ਧਨ ਭੀ ਪੂਜਨੀਕ ਹੋ ਗਈ। ਦੇਖੋ, ‘ਮਹਰ’ ੨. [ਦੇਖੋ, ‘ਮਹਰ’] ਚੌਧਰੀ, ਸਰਦਾਰ। ਯਥਾ- ‘ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ’ (੭੩), ਦੇਹ ਰੂਪੀ ਪਿੰਡ ਦਾ ਚੌਧਰੀ ਹੋ ਕੇ ਪੰਜ ਕਾਮਾਦਿ ਸ਼ਰੀਕ ਬੰਨ੍ਹੇ ਹਨ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found