ਮਿਸਰ[ਗੁ:। ਸੰਸਕ੍ਰਿਤ, ਮਿਸ਼੍ਰ=ਸਤਿਕਾਰ ਯੋਗ। ਆਦਰ ਲਈ ਨਾਵਾਂ ਨਾਲ ਲਾਉਂਦੇ ਹਨ। ਪੂਰਬ ਵਿੱਚ ਮਿਸਰ ਦਾ ਅਰਥ ਹੀ ਬ੍ਰਾਹਮਣ ਹੈ] ਬ੍ਰਾਹਮਣ। ਯਥਾ- ‘ਇਕਿ ਪਾਧੇ ਪੰਡਿਤ ਮਿਸਰ ਕਹਾਵਹਿ’ (੯੦੪), ਪਾਂਧਾ, ਵਿਦਿਆ ਪੜ੍ਹਾਉਣ ਵਾਲਾ ਬ੍ਰਾਹਮਣ। ਪੰਡਿਤ=ਵਿਆਕਰਣ ਸ਼ਾਸਤ੍ਰ ਆਦਿ ਪੜ੍ਹਿਆ ਬ੍ਰਾਹਮਣ, ਮਿਸਰ*, ਧਾਮੇ ਆਦਿ ਮਣਸਾਉਣ ਵਾਲਾ ਬ੍ਰਾਹਮਣ। *ਪੰਜਾਬ ਵਿੱਚ ਤਾਂ ਰਸੋਈ ਪਕਾਉਣ ਵਾਲੇ ਤੇ ਪਾਣੀ ਭਰਨ ਵਾਲੇ ਛਬੀਲ ਤੇ ਬੈਠੇ ਬ੍ਰਾਹਮਣ ਨੂੰ ਵੀ ਮਿਸਰ ਹੀ ਆਖਦੇ ਹਨ।