ਦੇਖੋ, ਮੁਕਤਿ। ੨. ਛੁੱਟੀ. ਰਹੀ. ਮੁਕਤ ਭੇਡ ਨ ਗਈਆ ਕਾਈ.” (ਗਉ ਕਬੀਰ) ਕੋਈ ਭੇਡ ਮੁੰਨਣ ਤੋਂ ਨਹੀਂ ਛੁੱਟੀ
ਸ੍ਰੋਤ: ਮਹਾਨ ਕੋਸ਼
ਬਦਲਵੇਂ ਮਤਲਬ:
- ਮੁਕਤੀ[ਸੰ:। ਸੰਸਕ੍ਰਿਤ, ਮੁਕ੍ਹ੍ਹਤਿ:] ੧. ਛੁਟਕਾਰਾ, ਖਲਾਸੀ। ੨. ਆਖ਼ਰੀ ਛੁਟਕਾਰਾ ਜੋ ਰੂਹ (ਜੀਵਾਤਮਾ) ਨੂੰ ਸਰੀਰ ਤੋਂ ਪ੍ਰਾਪਤ ਹੁੰਦਾ ਹੈ, ਜਿਸ ਤੋਂ ਮਗਰੋਂ ਫੇਰ ਕੋਈ ਸਰੀਰ ਨਾ ਧਾਰੇ। ੩. ਸ਼ਾਸਤ੍ਰਕਾਰਾਂ ਨੇ ਇਸ ਸਰੀਰ ਨੂੰ ਦੁੱਖ ਰੂਪ ਮੰਨਿਆ ਹੈ, ਇਸ ਕਰਕੇ ਇਸ ਤੋਂ ਛੁਟਕਾਰੇ ਦਾ ਨਾਮ ਮੁਕਤੀ ਰੱਖਿਆ ਹੈ, ਪਰ ਹਰੇਕ ਦੇ ਆਦਰਸ਼ ਵਿੱਚ ਥੋੜ੍ਹਾ-ਥੋੜ੍ਹਾ ਫ਼ਰਕ ਹੈ-੧. ਮੀਮਾਂਸਾ ਵਾਲੇ ਸੁਰਗਾਂ ਵਿੱਚ ਅੱਪੜ ਜਾਣ ਨੂੰ ਮੁਕਤੀ ਮੰਨਦੇ ਹਨ। ੨-੩. ਨ੍ਯਾਯ ਤੇ ਵੈਸ਼ੇਸ੍ਹ੍ਹਕ ਮੱਤ ਵਾਲੇ ਆਪਣੇ ਗਿਣੇ ਦੁੱਖਾਂ ਤੋਂ ਛੁੱਟ ਜਾਣ ਨੂੰ ਮੁਕਤੀ ਦੱਸਦੇ ਹਨ। ੪. ਸਾਂਖ ਵਾਲੇ ਪ੍ਰਕ੍ਰਿਤੀ ਤੋਂ ਪੁਰਖ ਦਾ ਆਪਣੇ ਆਪ ਨੂੰ ਅਸੰਗ ਜਾਣਨਾ ਮੁਕਤੀ ਦੱਸਦੇ ਹਨ। ੫. ਯੋਗ ਮੱਤ ਵਿੱਚ ਸਬੀਜ ਨਿਰਬੀਜ ਸਮਾਧੀ ਦੁਆਰਾ ਪੁਰਖ ਦਾ ਆਪਣੇ ਆਪ ਨੂੰ ਦ੍ਰਿਸ਼ਟਮਾਨ ਤੋਂ ਕੈਵਲ ਕਰ ਲੈਣਾ ਮੁਕਤਿ ਹੈ। ੬. ਵੇਦਾਂਤ ਦਾ ਆਪਣੇ ਆਪ ਨੂੰ ਬ੍ਰਹਮ ਨਾਲ ਅਭੇਦ ਜਾਣ ਲੈਣਾ (ਗਿਆਨ ਦੁਆਰੇ) ਮੁਕਤਿ ਹੈ। ੭. ਚਾਰਵਾਕੀਏ ਜੋ ਰੂਹ ਨੂੰ ਮੰਨਦੇ ਹੀ ਨਹੀਂ, ਦੇਹ ਦੇ ਮਰ ਜਾਣ ਨੂੰ ਹੀ ਮੁਕਤੀ ਮੰਨਦੇ ਹਨ। ੮. ਬੋਧੀ ਆਪਣੀ ਮੁਕਤੀ ਨੂੰ ਨਿਰਬਾਣ ਦੱਸਦੇ ਹਨ, ਜੋ ਸਰਬ ਇੱਛਾ ਦੇ ਤਿਆਗ ਤੋਂ ਤੇ ਅੱਠ ਗੁਣਾਂ ਦੇ ਧਾਰਨ ਤੋਂ ਲੱਭਦੀ ਹੈ, ਇਕ ਪੱਖ ਵਿੱਚ ਨਿਰਬਾਣ ਸਮਾਪਤੀ ਦਾ ਨਾਮ ਹੈ, ਇਸ ਵਿੱਚ ਸਾਂਖ ਦੇ ਨੇੜੇ-ਨੇੜੇ ਢੁੱਕਦਾ ਹੈ। ਜੈਨ ਮੱਤ ਵਿੱਚ ਉੱਚੇ ਲੋਕਾਂ ਵਿੱਚ ਚਲੇ ਜਾਣਾ ਮੁਕਤੀ ਹੈ। ਇਹਨਾਂ ਅਰ ਇਸ ਪ੍ਰਕਾਰ ਦੀਆਂ ਮੁਕਤੀਆਂ ਵਿੱਚ ਸੰਭਾਵਨਾ ਇਹ ਰੱਖੀ ਗਈ ਹੈ ਕਿ ਇਹ ਸਰੀਰ ਦੁੱਖ ਰੂਪ ਹੈ, ਇਸ ਦੇ ਦੁੱਖਾਂ ਨੂੰ ਦੇਖ ਕੇ ਦੁੱਖਾਂ ਦੀ ਨਵਿਰਤੀ ਲੱਭਣ ਦਾ ਜਤਨ ਹੋਇਆ ਹੈ, ਆਪਣੇ ਆਪਣੇ ਨੁਕਤੇ ਤੋਂ ਸਭਨਾਂ ਨੇ ਇਹਨਾਂ ਦੁੱਖਾਂ ਤੋਂ ਛੁਟਕਾਰੇ ਨੂੰ ਮੁਕਤੀ ਮੰਨਿਆ ਹੈ। ਸਾਂਖ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਮੁਕਤੀ ਨੂੰ ਸੁੱਖ ਰੂਪ ਕਹਿਣਾ ਐਵੇਂ ਰੁਚੀ ਦੇਣੀ ਹੈ, ਦੁੱਖ ਦੀ ਨਵਿਰਤੀ ਹੀ ਮੁਕਤੀ ਹੈ, ਮਾਨੋਂ ਕਿਸੇ ਬੇਵੱਸੇ ਕਾਰਣ ਤੋਂ ਯਾ ਅਚਾਨਕ ਇਹ ਰਚਨਾ ਹੋ ਗਈ ਹੈ, ਇਸ ਕਰਕੇ ਇਸ ਤੋਂ ਛੁੱਟੋ ਤੇ ਛੁੱਟਣ ਵਾਸਤੇ ਰਸਤਾ ਇਹੀ ਲੱਭਾ ਕਿ ਇਸ ਸਰੀਰ ਤੇ ਇੰਦ੍ਰੀਆਂ ਤੇ ਇੰਦ੍ਰੈ ਜਨ ਗਿਆਨ ਨੂੰ ਅਲੱਗ ਕੀਤਾ ਜਾਵੇ ਤੇ ਜ਼ਿੰਦਗੀ ਦੇ ਹਿੱਸੇ (ਪੁਰਖ) ਨੂੰ ਅਲੱਗ। ਯਹੂਦੀ, ਈਸਾਈ ਤੇ ਮੁਸਲਮਾਨ ਆਦਿ ਪੱਛਮੀ ਲੋਕਾਂ ਦੀ ਮੁਕਤੀ, ਸੁਰਗ ਦੀ ਪ੍ਰਾਪਤੀ ਹੈ। ਇਕ ਦਿਨ, ਜਿਸ ਨੂੰ ਉਹ ਕਿਆਮਤ ਕਹਿੰਦੇ ਹਨ, ਆਵੇਗਾ, ਉਸ ਦਿਨ ਮੁਰਦੇ ਕਬਰਾਂ ਵਿੱਚੋਂ ਫੇਰ ਜੀਅ ਉਠਣਗੇ ਤੇ ਫੇਰ ਸਦਾ ਜੀਉਣਗੇ, ਮਾੜੇ ਨਰਕਾਂ ਵਿੱਚ ਤੇ ਚੰਗੇ ਸੁਰਗਾਂ ਵਿੱਚ* । ਮੁਸਲਮਾਨਾਂ ਨੇ ਕਰਮ ਪ੍ਰਧਾਨ ਤੇ ਨਾਲ ਹਜ਼ਰਤ ਮੁਹੰਮਦ ਦੀ ਸਿਫ਼ਾਰਸ਼ ਇਸ ਦਾ ਵਸੀਲਾ ਮੰਨਿਆ ਹੈ। ਈਸਾਈਆਂ ਨੇ ਹਜ਼ਰਤ ਈਸਾ ਉੱਤੇ ਅਤੇ ਉਸ ਦੇ ਮੁੜ ਜੀਅ ਉਠਣ ਉੱਤੇ ਈਮਾਨ ਲਿਆਉਣਾ ਵਸੀਲਾ ਮੰਨਿਆ ਹੈ** । ਪਰੰਤੂ ਮੁਸਲਮਾਨ ਸੂਫ਼ੀਆਂ ਤੇ ਈਸਾਈ ਮਿਸਟਕਾਂ (ਫ਼ਕੀਰਾਂ) ਦੀ ਮੁਕਤੀ ਕੁਛ-ਕੁਛ ਵੈਸ਼ਨਵਾਂ ਤੇ ਕੁਛ-ਕੁਛ ਵੇਦਾਂਤ ਨਾਲ ਆ ਟੱਕਰਦੀ ਹੈ। ਪੱਛਮੀ ਦਾਰਸ਼ਨਿਕ ਵਿਦਿਆ ਵਾਲੇ, ਪਲਾਤੂਸ,...