[email protected]

[ਸੰ:। ਸੰਸਕ੍ਰਿਤ, ਮੂਰ੍ਹ੍ਹਤਿ = ਮੂਰਛਿਤ, ਨਿੱਗਰਤਾ, ਬੁਤ, ਸਰੀਰ, ਆਕਾਰ, ਵਜੂਦ] ੧. ਵਜੂਦ, ਹੋਂਦ। ਯਥਾ- ‘ਅਕਾਲ ਮੂਰਤਿ’ (੧), ਤਥਾ-’ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ’ (੪੬੬), (ਵਾਹਿਗੁਰੂ ਜਿਸ ਦਾ ਨਾਮ ਹੀ ਨਿਰ ਅੰਜਨ ਹੈ) ਹੈ ਤਾਂ ਸੂਖਮ ਸਰੂਪ (ਵਜੂਦ) ਪਰ ਉਸ ਨੂੰ ਕਾਇਆਂ ਦਾ ਅਕਾਰ, ਅਰਥਾਤ ਸਰੂਪ ਰੂਪ ਕਰਕੇ ਧਿਆਉਂਦੇ ਹਨ* । ੨. ਬੈਰਾਗੀ ਮੂਰਤਿ-ਪੁਰਖ-ਨੂੰ ਕਹਿੰਦੇ ਹਨ। ੩. ਮੂਰਤੀ, ਬੁਤ। ਯਥਾ- ‘ਇਸੁ ਮੂਰਤਿ ਕੇ ਮੁਖਿ ਛਾਰੁ’ (੪੭੯)। ੪. ਆਕਾਰ। ਯਥਾ- ‘ਮਾ ਕੀ ਰਕਤੁ ਪਿਤਾ ਬਿਦੁ ਧਾਰਾ॥ ਮੂਰਤਿ ਸੂਰਤਿ ਕਰਿ ਆਪਾਰਾ’ (੧੦੨੨)। ੫. ਤਸਵੀਰ, ਮੁਰਾਦ ਹੈ-ਹੂ-ਬ-ਹੂ ਉਹੋ। ਯਥਾ- ‘ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ’ (੧੪੦੮)। ੬. ਮੂਰਤੀਆਂ ਦੀ ਪੂਜਾ ਹੁੰਦੀ ਹੈ, ਇਸ ਕਰਕੇ ਮੂਰਤ ਦਾ ਅਰਥ ਪੂਜਾ ਯੋਗ। ਸਾਧੂ ਲੋਕ ਵੀ ਆਪਣੇ ਆਪ ਨੂੰ ‘ਮੂਰਤੀ’ ਕਿਹਾ ਕਰਦੇ ਹਨ, ਸੋ ਮੁਰਾਦ ਸਤਿਕਾਰ ਯੋਗ ਸੰਤ ਦੀ ਵੀ ਲੈਂਦੇ ਹਨ। ਯਥਾ- ‘ਜੋ ਓਸੁ ਇਛੇ ਸੋ ਫਲੁ ਪਾਏ ਤਾਂ ਨਾਨਕ ਕਹੀਐ ਮੂਰਤਿ’ (੧੨੪੫), ਜੋ ਫਲ ਉਸ ਕੋਲੋਂ ਚਾਹੇ ਸੋ ਮਿਲ ਜਾਏ, ਉਹ ਸੰਤ ਹੈ ਯਾ ਉਹ ਪੂਜਾ ਯੋਗ ਹੈ। *ਐਉਂ ਵੀ ਭਾਵ ਇਸ ਦਾ ਦੱਸਦੇ ਹਨ-ਇਕ ਮਤ ਵਾਲੇ ਜੋਗੀ, ਜਗਿਆਸੂ ਨੂੰ ਸਾਹਮਣੇ ਬਿਠਾ ਕੇ ਉਸ ਦੀਆਂ ਅੱਖਾਂ ਦੀਆਂ ਪੁਤਲੀਆਂ ਵਿਚ ਧਿਆਨ ਬੰਨ੍ਹਾਉਂਦੇ ਹਨ, ਜਦ ਉਸ ਨੂੰ ਆਪਣੀਆਂ ਅੱਖਾਂ ਵਿਚ ਮੂਰਤ ਦਿੱਸਣ ਲੱਗ ਪਵੇ ਤਦ ਕਹਿੰਦੇ ਹਨ ਕਿ ਤੂੰ ਆਪਣਾ ਸਵਰੂਪ ਦੇਖ ਲਿਆ ਹੈ। ਗੁਰੂ ਜੀ ਦੱਸਦੇ ਹਨ ਕਿ ਪਰਮੇਸ਼ਰ ਦਾ ਗੁਣ ਤਾਂ ਸੂਖਮ ਤੇ ਅਲਖ ਦੱਸਦੇ ਹੋ, ਫਿਰ ਕਾਇਆਂ ਦਾ ਅਕਾਰ ਦਿਖਾਲਦੇ ਹੋ, ਕਹਿੰਦੇ ਹੋਰ ਤੇ ਕਮਾਉਂਦੇ ਹੋਰ ਹੋ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found