ਗੁਰਮੁਖੀ ਪੈਂਤੀ (ਵਰਣਮਾਲਾ) ਦਾ ਇਕੱਤੀਵਾਂ ਅੱਖਰ ਤੇ ਅਠਾਈਵਾਂ ਵਿਅੰਜਨ ਹੈ। ਪੰਜਾਬੀ ਉਚਾਰਣ ਵਿੱਚ ‘ਯਯੇ’ ਦੀ ਥਾਂ ਅਕਸਰ ‘ਜਜਾ’ ਅੱਖਰ ਲੈਂਦਾ ਹੈ* । ਜਿਸ ਤਰ੍ਹਾਂ ਸੰਸਕ੍ਰਿਤ, ਯਾਤ੍ਰਾ। ਪੰਜਾਬੀ, ਜਾਤ੍ਰਾ (ਦੇਖੋ, ‘ਜਾਤ੍ਰਾ’)। ਜਿਹੜੇ ‘ਯਯਾ’ ਮੂਲਕ ਅੱਖਰ ਪੰਜਾਬੀ ਮੁਹਾਵਰੇ ਵਿੱਚ ‘ਜਜੇ’ ਨਾਲ ਲਿਖੇ ਬੋਲੇ ਜਾਂਦੇ ਹਨ ਸੋ ‘ਜਜੇ’ ਅੱਖਰ ਵਿੱਚ ਪਿੱਛੇ ਆ ਚੁੱਕੇ ਹਨ। ਕਈ ਥਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਖ਼ੀਰਲੇ ਅੱਖਰ ਦੇ ਅੰਤ ਰਤਾ ਕੁ ਅੱਖਰ ਦੀ ਟੰਗ ਮਰੋੜੀ ਹੁੰਦੀ ਹੈ, ਇਸ ਨੂੰ ਗਿਆਨੀ ਅੱਧਾ ਯਯਾ ਪੜ੍ਹਦੇ ਹਨ। *ਇਹ ਵਰਤਾਉ ਪ੍ਰਾਕ੍ਰਿਤ ਦਾ ਹੈ, ਸੂਤ੍ਰ ਹੈ-ਪਦਾਦੇਰ੍ਹ੍ਹਯਸਯ ਜੋ ਭਵਤਿ, ਜਿਵੇਂ ਯਮ ਤੋਂ ਜਮ। ਜੇ ਯਯਾ ਆਦਿ ਵਿੱਚ ਨਹੀਂ ਤਾਂ ਵੀ ਜਜੇ ਵਿੱਚ ਵਟੀਂਦਾ ਹੈ, ਜਿਵੇਂ ਸੰਯਮ ਤੋਂ ਸੰਜਮ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ