[email protected]

[ਸੰ:। ਸੰਸਕ੍ਰਿਤ, ਰਜ = ਧੂੜ, ਪ੍ਰਾਗ, ਸਿਰ ਨਾਵਣੀ, ਰਜੋ ਗੁਣ] ੧. ਧੂੜ। ਯਥਾ- ‘ਚਰਨ ਰਜ ਮਨੁ ਪਾਗੀਐ’ (੮੪੬)। ੨. ਚਰਨਾਂ ਦੀ ਧੂੜ। ਯਥਾ- ‘ਅਤਿ ਪ੍ਰਿਅ ਪ੍ਰੀਤਿ ਸਾਧ ਰਜ ਰਾਚਹਿ’ (੨੫੧), ਸਾਧੂ ਦੀ ਰਜ = ਸਾਧੂ ਦੇ ਚਰਨਾਂ ਦੀ ਧੂੜ। ੩. ਫੁੱਲਾਂ ਦਾ ਪਰਾਗ, ਜੋ ਅਕਸਰ ਪੀਲੇ ਰੰਗ ਦਾ ਧੂੜਾ ਜਿਹਾ ਫੁੱਲਾਂ ਦੀਆਂ ਨਰ ਤੁਰੀਆਂ ਦੇ ਉਤੇ ਹੁੰਦਾ ਹੈ। ਯਥਾ- ‘ਰਜ ਪੰਕਜ ਮਹਿ ਲੀਓ ਨਿਵਾਸ’ (੧੧੬੨), ਕਵਲ ਫੁੱਲ (ਦੇ ਵਿਚਲੇ) ਪ੍ਰਾਗ ਵਿਚ ਜਿਸ ਨੇ ਨਿਵਾਸ ਲੀਤਾ ਹੋਇਆ ਹੈ। ੪. ਤਮ, ਰਜ, ਸਤ, ਤ੍ਰੈ ਗੁਣਾਂ ਵਿਚੋਂ ਦੂਸਰਾ ਗੁਣ, ਰਜੋ ਗੁਣ ਜਿਸ ਦਾ ਰੂਪ ਖ਼ੁਸ਼ੀ, ਉਮਾਹ, ਜੋਸ਼ ਹੈ। ਯਥਾ- ‘ਰਜ ਤਮ ਸਤ ਕਲ ਤੇਰੀ ਛਾਇਆ’ (੧੦੩੮)। ੫. [ਕ੍ਰਿ:। ਪੰਜਾਬੀ, ਰੱਜਣਾ*] ੧. ਤਸੱਲੀਪੂਰਬਕ ਖਾਣਾ। ਯਥਾ- ‘ਰਜਿ ਰਜਿ ਭੋਜਨੁ ਖਾਵਹੁ ਮੇਰੇ ਭਾਈ’ (੮੦੭)। ੨. ਤ੍ਰਿਪਤ, ਕੋਈ ਸੰਸਾਰਕ ਇੱਛਾ ਮਨ ਮਰਜ਼ੀ ਦੀ ਪੂਰਨ ਹੋਣੀ। ਤਥਾ-’ਰਜਿ ਨ ਕੋਈ ਜੀਵਿਆ’ (੧੪੧੨)। *ਅਚਰਜ ਨਹੀਂ ਕਿ ਇਹ ਪਦ ਰੱਜਣਾ, ਅਰਬੀ ਦੇ ਰਦੂ ਤੋਂ ਬਣਿਆ ਹੋਵੇ, ਜਿਸ ਦਾ ਦੂਸਰਾ ਰੂਪ ਰਾਦੀ, ਪੰਜਾਬੀ ਵਿਚ ਰਾਜ਼ੀ ਕਰ ਕੇ ਬੋਲਿਆ ਜਾਂਦਾ ਹੈ, ਰਾਜੀ ਦਾ ਅਰਥ ਹੈ ਖ਼ੁਸ਼, ਤ੍ਰਿਪਤ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found