[email protected]

[ਸੰ:। ਸੰਸਕ੍ਰਿਤ, ਰਤ੍ਨ। ਪੰਜਾਬੀ, ਰਤਨ] ੧. ਜਵਾਹਰ, ਕੋਈ ਅਮੋਲਕ ਪੱਥਰ* । ੨. ਅਮੋਲਕ ਪਦਾਰਥ ਜੋ ਸਮੁੰਦ੍ਰ ਵਿਚੋਂ ਨਿਕਲੇ ਮੰਨਦੇ ਹਨ। ਯਥਾ- ‘ਰਤਨ ਉਪਾਇ ਧਰੇ ਖੀਰੁ ਮਥਿਆ’ (੩੫੦)। ੩. ਭਾਵ ਕੋਈ ਸਰੇਸ਼ਟ ਵਸਤੂ, ਸ਼ੁਭ ਗੁਣ, ਭਗਤੀ। ਦੇਖੋ, ‘ਰਤਨ ਕੋਠੜੀ’ ੪. ਰਤਨ ਮਹਿੰਗੇ ਹੁੰਦੇ ਹਨ, ਇਸ ਕਰਕੇ ਅਮੋਲਕ ਅਰਥ ਵੀ ਹੈ। ਯਥਾ- ‘ਰਤਨੁ ਜਨਮੁ ਅਪੁਨੋ ਤੈ ਹਾਰਿਓ’ (੨੨੦)। ੫. ਰਤਨ ਦਾ ਭਾਵ-ਵੈਰਾਗ ਵੀ ਲੈਂਦੇ ਹਨ। ਯਥਾ- ‘ਮਤਿ ਵਿਚਿ ਰਤਨ ਜਵਾਹਰ ਮਾਣਿਕ’ (੨)। ੬. ਗੁਰੂ ਜੀ ਨੇ ਨਾਮ ਨੂੰ ਰਤਨ ਨਾਲ ਉਪਮਾ ਦਿਤੀ ਹੈ। ਯਥਾ- ‘ਰਤਨੁ ਗੁਰੂ ਕਾ ਸਬਦੁ ਹੈ’ (੫੮੯), ਤਥਾ-’ਰਤਨ ਜਵੇਹਰ ਨਾਮ’ (੮੯੩)। *ਸਮੁੰਦਰ ਵਿਚੋਂ ੧੪ ਰਤਨਾਂ ਦਾ ਨਿਕਲਣਾ ਪੁਰਾਤਨ ਪ੍ਰਸੰਗ ਹੈ, ਉਥੇ ਮਤਲਬ ੧੪ ਕੀਮਤੀ ਪਦਾਰਥ ਹੈ। ਪਦਾਰਥ ਇਹ ਹਨ-੧. ਲਖਮੀ, ੨. ਰੰਭਾ, ੩. ਵੈਦ, ੪. ਵਿਸ਼, ੫. ਸੁਰਾ, ੬. ਸੁਧਾ, ੭. ਕਲਪ ਬ੍ਰਿਛ, ੮. ਬਾਲਾ, ੯. ਸੰਖ, ੧੦. ਧਨੁਖ, ੧੧. ਕਾਮਧੇਨੁ, ੧੨. ਗਜਿੰਦਰ, ੧੩. ਮਣਿ, ੧੪. ਦਿਜਰਾਜ। ਜੌਹਰੀ ਲੋਕ ਨੌਂ ਅਮੋਲਕ ਪੱਥਰਾਂ ਨੂੰ ‘ਰਤਨ’ ਨਾਮ ਹੇਠ ਗਿਣਦੇ ਹਨ-’ਹੀਰਾ, ਪੰਨਾ, ਲਾਲ (ਮਾਣਿਕ), ਨੀਲਮ, ਪੁਖਰਾਜ, ਲਸਨੀਆਂ, ਗੋਮੇਦ, ਗੁਲੀ (ਪ੍ਰਵਾਲਾ), ਮੋਤੀ; ਇਸ ਤੋਂ ਘਟੀਆ ੮੪ ਹੋਰ ਹਨ, ਉਹਨਾਂ ਨੂੰ ਸੰਗ (ਪੱਥਰ) ਆਖਦੇ ਹਨ।%ਪਦ ਰਤਨ ਦਾ ਕਈ ਵੇਰ ਅਰਥ ਕੇਵਲ ‘ਮਾਣਿਕ ਯਾ ਲਾਲ’ ਹੁੰਦਾ ਹੈ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found