[ਸੰ:। ਪੰਜਾਬੀ] ੧. ਖ਼ੁਸ਼ੀਆਂ। ਯਥਾ- ‘ਰੰਗ ਸਿਉ ਨਿਤ ਰਲੀਆ ਮਾਣੈ’ (੧੦੧੬), ਤਥਾ-’ਸੁਖ ਮਾਣੇ ਰਲੀਆ’, ਸੁਖ ਰੂਪ ਪਰਮਾਤਮਾ ਦੀਆਂ ਖ਼ੁਸ਼ੀਆਂ ਮਾਣਦੀਆਂ ਹਨ। ਤਥਾ-’ਪਾਵਤੁ ਰਲੀਆ ਜੋਬਨਿ ਬਲੀਆ’ (੩੮੫), ਖ਼ੁਸ਼ੀਆਂ ਪਾਉਂਦਾ ਹੈ ਤੇ ਜੋਬਨ ਕਰਕੇ ਬਲੀ (ਹੋ ਰਿਹਾ ਹੈ)। ਅਥਵਾ ਤਕਾਰ ਅਗੇ ਲਾ ਕੇ ‘ਪਾਵ ਤੁਰਲੀਆ’ ਪਾਠ ਕਰਕੇ ਅਰਥ ਕਰਦੇ ਹਨ ਕਿ ਪੈਰਾਂ ਹੇਠ (ਤੁਰਲੀਆ) ਘੋੜੇ ਹਨ, ਪਰ ਤੁਰਲੀਆ ਨਾਮ ਘੋੜੇ ਦਾ ਕਿਤੇ ਨਹੀਂ। ਹਾਂ, ‘ਤੁਰੰਗ’ ਸੰਸਕ੍ਰਿਤ ਵਿੱਚ ਅਰ-ਤੁਰਾਓ-ਪ੍ਰਾਕ੍ਰਿਤ ਵਿੱਚ ਤੇ ‘ਤੁਰਾ’ ਪੰਜਾਬੀ ਵਿੱਚ ਘੋੜੇ ਦਾ ਨਾਮ ਹੈ। ੨. [ਪੰਜਾਬੀ, ਰਲਨਾ=ਮਿਲ ਜਾਣਾ] ਰਲ ਗਏ। ਯਥਾ- ‘ਨਾਮ ਬਿਨਾ ਮਾਟੀ ਸੰਗਿ ਰਲੀਆ’ (੩੮੫), ਅਰਥਾਤ ਨਾਮ ਤੋਂ ਬਿਨਾਂ ਮਿੱਟੀ ਵਿੱਚ ਮਿਲ ਗਏ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ