[ਸੰ:। ਸੰਸਕ੍ਰਿਤ, ਰਸਨਾ] ੧. ਜੀਭ। ਯਥਾ- ‘ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ’ (੩੫੦), ਤਥਾ-’ਰਸਨ ਰਸਿ ਮਨੁ ਭੀਜਏ’ (੪੩੬), ਰਸਨਾ ਅਰ ਮਨ ਰਸ ਵਿਖੇ ਭਿਜ ਰਹੇ ਹਨ। ੨. ਰਸਨਾ ਦੇ। ਯਥਾ- ‘ਰਸਨਿ ਰਸਨਿ ਰਸਿ ਗਾਵਹਿ ਹਰਿ ਗੁਣ ਰਸਨਾ ਹਰਿ ਰਸੁ ਧਾਰੀ’ (੫੦੭), ਰਸਾਂ ਭਾਵ ਵਿਖਿਆਂ ਦੇ ਸਵਾਦਾਂ ਤੋਂ ਨਿਰਸ ਹੋ ਕੇ ਹਰਿ ਦੇ ਗੁਣ ਗਾਉਂਦੇ ਹਨ (ਸੰਤ ਜਨ), ਜੀਭ ਹਰਿ ਰਸ ਵਿਚ ਦ੍ਰਿੜ੍ਹ ਕੀਤੀ ਹੈ। ੩. ਰਸ ਨਰਸ = ਰਸਾਂ ਤੋਂ ਨਿਰਸ ਹੋ ਕੇ। ਯਥਾ- ‘ਰਸ ਨਰਸ ਮਨ ਭੀਜਏ’, ਰਸਾਂ ਤੋਂ ਨਿਰਸ ਹੋ ਕੇ (ਮਨ) ਅੰਤਹਕਰਣ ਭਿਜ ਰਹੇ ਹਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ