[ਗੁ:। ਸੰਸਕ੍ਰਿਤ। ਦੇਖੋ, ‘ਰਸਕ’। ਦੇਖੋ, ‘ਬੈਰਾਗੀ] ੧. ਨਾਮ ਦੇ ਰਸੀਏ ਤੇ ਮੋਹ ਮਾਇਆ ਵਲੋਂ ਬੀਤਰਾਗ। ੨. ਪਰ ਅਸਲ ਭਾਵ ਇਹ ਹੈ ਕਿ ਰਸਕ ਵੀ ਹੈ ਤੇ ਬੈਰਾਗੀ ਵੀ ਹੈ। ਸਾਰੇ ਕਲਾ ਕੌਸ਼ਲ ਕੋਮਲ ਹੁਨਰਾਂ ਤੋਂ ਜੋ ਸੁਆਦ ਆਵੇ ਤੇ ਵਿਸਮਾਦ ਆਦਿ ਤੋਂ ਜੋ ਅੰਤਰ ਆਤਮੇ ਭਾਵ ਉਪਜਦੇ ਹਨ, ਉਹਨਾਂ ਸਭਨਾਂ ਦਾ ਅਨੁਭਵ ਕਰਨ ਵਾਲਾ ਯਾ ਗਿਆਤਾ ਵੀ ਹੈ ਤੇ ਫੇਰ ਪੂਰਨ ਵੈਰਾਗਵਾਨ; ਬੀਤਰਾਗ ਹੈ। ਇਹ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਵਿਚ ਹੈ ਕਿ ਉਹ ਰਸਿਕ ਬੈਰਾਗੀ ਹਨ। ਯਥਾ- ‘ਭੇਟਿਓ ਪੁਰਖੁ ਰਸਿਕ ਬੈਰਾਗੀ’ (੨੦੪)। ੩. ‘ਗ੍ਰਿਹਸਤ ਉਦਾਸ’ ਵਾਂਙੂ ਇਹ ਪਦ ਵੀ ਉਸੇ ਤਰ੍ਹਾਂ ਦਾ ਭਾਵ ਦੇਂਦਾ ਹੈ-ਰਸਾਂ ਵਿਚ ਰਾਗ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ