[email protected]

[ਸੰ:। ਸੰਸਕ੍ਰਿਤ, ਰਸ ਤੋਂ ਰਸਿਕ। ਪੰਜਾਬੀ, ਰਸੀਆ] ੧. ਰਸ ਲੈਣ ਵਾਲਾ, ਭੋਗੀ। ਯਥਾ- ‘ਨਾਗਾਂ ਮਿਰਗਾਂ ਮਛੀਆਂ ਰਸੀਆਂ ਘਰਿ ਧਨੁ ਹੋਇ’ (੧੨੭੯)। ੨. ਚਖਊਆ, ਚੱਖਣ ਵਾਲਾ, ਸਵਾਦ ਲੈਣ ਵਾਲਾ। ਯਥਾ- ‘ਛੋਡਿ ਛੋਡਿ ਰੇ ਬਿਖਿਆ ਕੇ ਰਸੂਆ’ (੨੦੬)। ੩. ਰਸ ਦਾ ਗਿਆਤਾ, ਵਿਸਮਾਦ ਰਸ ਯਾ ਨਾਮ ਰਸ, ਪੰਜਾਂ ਵਿਖਿਆਂ ਤੋਂ ਉੱਚੇ ਰਸ ‘ਵਾਹਿਗੁਰੂ ਮਿਲਾਪ’ ਆਦਿ ਦਾ ਰਸ। ਉਸ ਰਸ ਦਾ ਆਪ ‘ਵਾਹਿਗੁਰੂ’ ਗਿਆਤਾ ਹੈ ਜੋ ਉਸ ਨੂੰ ਭਗਤਾਂ ਨਾਲ ਪ੍ਰੇਮ ਕਰਨ ਤੋਂ ਆਉਂਦਾ ਹੈ। ਯਥਾ- ‘ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ’ (੨੩)। ੪. ਕੋਮਲ ਹੁਨਰਾਂ ਤੇ ਉੱਚੇ ਗੁਣਾਂ ਦਾ ਗਿਆਤਾ। ਯਥਾ- ‘ਰਸੀਆ ਹੋਵੈ ਮੁਸਕ ਕਾ ਤਬ ਫੂਲੁ ਪਛਾਣੈ’ (੭੨੫)।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found