[ਸੰ:। ਦੇਸ਼ ਭਾਸ਼ਾ] ੧. ਰਾਗ ਵਿਦਿਆ ਵਿਚ ਸਥਾਈ, ਟੇਕ। ਗਵੱਯੇ ਜਿਸ ਹਿੱਸੇ ਗੌਣ ਦੇ ਤੇ ਬਾਰ ਬਾਰ ਆ ਕੇ ਟਿਕਣ, ਉਹ ਸਥਾਈ ਯਾ ਟੇਕ ਯਾ ਰਹਾਉ ਹੈ, ਜੈਸਾ ਕਿ ‘ਰਹਿ ਰਹਿ ਕਹੀਏ ਏਕ ਸ੍ਵਰ ਸਥਾਈ ਤਾਕੋ ਨਾਮ’।* ਇਹ ਸਿਰਲੇਖ ਸ਼ਬਦਾਂ ਦੇ ਵਿਚ ਬਹੁਤ ਲਿਖਿਆ ਹੈ ਅਤੇ ਰਹਾਉ ਦੇ ਪਹਿਲੇ ੧ ਏਕੜਾ ਵੀ ਲਿਖਿਆ ਹੋਇਆ ਹੈ, ਭਾਵ ਇਕ ਰਹਾਉ ਜਾਂ ਰਹਾਉ ਪਹਿਲਾ ਹੈ, ਕਿਉਂਕਿ ਇਕੇ ਸ਼ਬਦ ਵਿਚ ਰਹਾਉ ਦੂਜਾ, ਰਹਾਉ ਤੀਜਾ ਕਰ ਕੇ ਵੀ ਆਇਆ ਹੈ। ਇਕ ਦੀ ਸੂਚਨਾ ਦੂਜੇ ਤੀਜੇ ਤੋਂ ਅੱਡਰੀ ਕਰਨ ਲਈ ਹੈ। ੨. ਅਰਥ ਕਰਨ ਵਿਚ ਰਹਾਉ ਦਾ ਭਾਵ ਇਹ ਵੀ ਹੈ ਕਿ ਸ਼ਬਦ ਦੇ ਅਰਥ ਦਾ ਕ੍ਰਮ ਰਹਾਉ ਦੀ ਤੁਕ ਤੋਂ ਚੁੱਕਿਆਂ ਬਿਵਸਥਾ ਠੀਕ ਲਗਦੀ ਜਾਂਦੀ ਹੈ। ੩. [ਕ੍ਰਿ:। ਪੰਜਾਬੀ, ਰਹਿਣਾ ਤੋਂ] ਰਹੋ, ਟਿਕੋ। ਯਥਾ- ‘ਭਾਈ ਰੇ ਗੁਰਮਤਿ ਸਾਚਿ ਰਹਾਉ’ (੩੦)। *ਦੇਖੋ, ‘ਬਾਣੀ ਬਿਉਰਾ’-ਕ੍ਰਿਤ ਡਾਕਟਰ ਚਰਨ ਸਿੰਘ ਜੀ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ