[ਸੰ:। ਸੰਸਕ੍ਰਿਤ, ਰੁਸ੍ਟ = ਗੁੱਸੇ। ਤੁਸ੍ਟ = ਪ੍ਰਸੰਨ] ਗੁੱਸੇ ਰਾਜ਼ੀ, ਅਬਿਵਸਥਿਤ, ਇਕ ਰਸ ਜੋ ਨਾ ਰਹੇ। ਯਥਾ- ‘ਦੁਨੀਆ ਖੇਲੁ ਬੁਰਾ ਰੁਠ ਤੁਠਾ’ (੧੦੨੦), ਭਾਵ ਜਗਤ ਵਿਚ ਕਦੀ ਹਰਖ ਤੇ ਕਦੀ ਸੋਗ ਹੁੰਦਾ ਹੈ। ਅਥਵਾ ਜਦ ਈਸ਼੍ਵਰ ਇਸ ਪਰ ਪ੍ਰਸੰਨ ਹੋ ਕੇ ਧਨ ਆਦਿਕ ਦੇਂਦਾ ਹੈ ਤਾਂ ਕਹਿੰਦਾ ਹੈ ਕਿ ਮੇਰੇ ਤੇ ਤੁੱਠਾ ਹੈ, ਜੇ ਧਨ ਖੀਣ ਕਰਦਾ ਹੈ, ਤਾਂ ਇਹ ਕਹਿੰਦਾ ਹੈ ਕਿ ਮੇਰੇ ਨਾਲ ਰੁੱਠਾ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ