[email protected]

[ਸੰ:। ਸੰਸਕ੍ਰਿਤ, ਰੂਪੰ = ਸੂਰਤ, ਸੁੰਦਰਤਾ, ਅਸਲੀਅਤ ਯਾ ਫਿਤਰਤ] ੧. ਆਕਾਰ, ਇਹ ਪਦ ‘ਨਿਰਾਕਾਰ’ ਦੇ ਉਲਟ ਅਰਥ ਪ੍ਰਗਟ ਕਰਦਾ ਹੈ। ਯਥਾ- ‘ਰੂਪ ਕਰੇ ਕਰਿ ਵੇਖੈ ਵਿਗਸੈ’। (੧੦੭੩) ੨. ਸੂਰਤ, ਸ਼ਕਲ। ਯਥਾ- ‘ਰੂਪੁ ਨ ਰੇਖ ਨ ਰੰਗੁ ਕਿਛੁ’ (੨੮੩)। ੩. ਸੁੰਦਰਤਾ। ਯਥਾ- ‘ਰੂਪ ਹੀਨ ਬੁਧਿ ਬਲ ਹੀਨੀ’ (੨੦੪)। ੪. ਕਿਸੇ ਸ਼ੈ ਦਾ ਅਸਲੀ ਆਪਾ, ਵਜੂਦ। ਯਥਾ- ‘ਰੂਪੁ ਸਤਿ ਜਾ ਕਾ ਸਤਿ ਅਸਥਾਨੁ’ (੨੮੪)। ੫. ਸਦਰਸ਼ਤਾ, ਉਹੋ ਜਿਹਾ, ਜਿਵੇਂ ਅਗਨ ਤਪਤ ਲੋਹਾ ਅੱਗ ਦਾ ਰੂਪ ਹੈ ਹੂ-ਬ-ਹੂ। ਯਥਾ- ‘ਗੁਰ ਨਾਨਕ ਦੇਵ ਗੋਵਿੰਦ ਰੂਪ’ (੧੧੯੨), ਤਥਾ-’ਰੂਪ ਰਾਮ ਤਿਹ ਜਾਨੁ’ (੧੪੨੮)। ੬. ਸੁੰਦਰਤਾ ਵਾਲੇ ਪਦਾਰਥ। ਯਥਾ- ‘ਰੂਪ ਧੂਪ ਸੋਗੰਧਤਾ ਕਾਪਰ ਭੋਗਾਦਿ’ (੮੧੦)।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found