[ਸੰਬੋ:। ਅਰਬੀ, ਰੂਹ। ੜ, ਪੰਜਾਬੀ ਪ੍ਰਤ੍ਯਯ] ੧. ਹੇ ਰੂਹ, ਹੇ ਜੀਵ! ਯਥਾ- ‘ਭੋਰੇ ਭੋਰੇ ਰੂਹੜੇ ਸੇਵੇ ਦੇ ਆਲਕੁ (੧੦੯੫), ਹੇ ਭੋਲੇ, ਹੇ ਭੁੱਲੇ ਹੋਏ ਜੀਵ (ਪਰਮੇਸ਼ਰ ਦੀ) ਸੇਵਾ ਕਰਦਿਆਂ ਤੈਨੂੰ ਆਲਸ (ਪੈਂਦਾ) ਹੈ। ੨. [ਗੁ:। ਦੇਸ਼ ਭਾਸ਼ਾ, ਰੂੜਾ = ਮੇਲਾ] ਅਪਵਿੱਤ੍ਰ, ਤੁਕ ਦਾ ਅਰਥ : ਹੇ ਭੁੱਲੇ ਹੋਏ ਅਪਵਿੱਤ੍ਰ ਜੀਵ! ਸੇਵਾ ਕਰਦਾ ਹੋਇਆ ਤੂੰ ਆਲਸ ਕਰਦਾ ਹੈਂ। ੩. [ਦੇਖੋ, ‘ਰੂੜ੍ਹੋ’] ਸੁੰਦਰ। ਤੁਕ ਦੇ ਅਰਥ ਲਈ-ਦੇਖੋ, ‘ਭੌਰੇ ੧.’
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ