[ਸੰ:। ਸੰਸਕ੍ਰਿਤ] ਵਾਲ, ਲੰੂ। ਯਥਾ- ‘ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ’ (੯੪੧), ਨਾਮ ਦਾ ਜਦ ਅੰਦਰ ਪਰਵੇਸ਼ ਹੋ ਜਾਂਦਾ ਹੈ ਤਾਂ ਸਾਰਾ ਸਰੀਰ ਇਕ ਤਰ੍ਹਾਂ ਦੇ ਖੇੜੇ ਵਿਚ ਪ੍ਰਤੀਤ ਦੇਂਦਾ ਹੈ, ਐਉਂ ਜਾਪਦਾ ਹੈ ਜਿਸ ਤਰ੍ਹਾਂ ਰੋਮ ਰੋਮ ਵਿਚ ਸਿਮਰਨ ਹੈ, ਠੰਢ ਹੈ ਤੇ ਖੇੜਾ ਹੈ, ਉਸ ਅਵਸਥਾ ਵੱਲ ਇਸ ਤੁਕ ਦਾ ਇਸ਼ਾਰਾ ਹੈ। ਤਥਾ-’ਰੋਮੇ ਰੋਮਿ ਰੋਮਿ ਰੋਮੇ ਮੈ ਗੁਰਮੁਖਿ ਰਾਮੁ ਧਿਆਏ ਰਾਮ’ (੪੪੩), (ਰੋਮੇ ਰੋਮਿ) ਵਾਲ ਵਾਲ ਵਿਚ (ਰਾਮ) ਰਮਿਆ ਜੋ ਰਾਮ ਹੈ ਸੋ ਗੁਰੂ ਦ੍ਵਾਰਾ ਰੋਮ ਰੋਮ ਵਿਚ ਧਿਆਉਂਦਾ ਹਾਂ। ਅਥਵਾ ਜਿਨ੍ਹਾਂ ਗੁਰਮੁਖਾਂ ਦੇ ਰੋਮ ਰੋਮ ਵਿਚ ਰਮਿਆ ਹੋਇਆ ਹੈ ਉਹਨਾਂ ਦੁਆਰਾ ਰੋਮ ਰੋਮ ਵਿਚ ਧਿਆਵੇ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ