[ਕ੍ਰਿ:। ਸੰਸਕ੍ਰਿਤ, ਰਮਣ = ਖ਼ੁਸ਼ੀ ਦਾਤਾ। ਪੰਜਾਬੀ, ਰਮਣਾ, ਰਵਣਾ = ਖ਼ੁਸ਼ੀ ਹੋਣਾ। ਜਪਣਾ, ਸਿਮਰਨਾ]* ਉਚਾਰਿਆ, ਸਿਮਰਿਆ। ਯਥਾ- ‘ਬਦਤਿ ਜੈ ਦੇਉ ਜੈ ਦੇਵ ਕਉ ਰੰਮਿਆ’ (੧੧੦੬), ਉਚਾਰਦੇ ਹਨ ਜੈ ਦੇਵ ਭਗਤ ਜੀ, ਪਰਮਾਤਮਾ ਦੀ ਜੈ ਨੂੰ ਉਚਾਰਿਆ (ਤਾਂ ਬ੍ਰਹਮ ਨਿਰਬਾਣ ਵਿਚ ਲੀਨ ਹੋਏ)। *ਨਾਮ ਜਪਿਆਂ ਖ਼ੁਸ਼ੀ ਹੁੰਦੀ ਹੈ, ਯਾ ਤਾਂ ਇਸ ਕਰਕੇ ‘ਰਮਣਾ’ ਦਾ ਅਰਥ ‘ਜਪਣਾ’ ਹੋ ਗਿਆ ਹੈ। ਯਾ ‘ਰਾਮ ਰਾਮ ਕਰਨਾ’ ਦੀ ਥਾਂ ਦੂਸਰਾ ਕਿਰਿਆ ਰੂਪ ‘ਰਮਨਾ’ ਬਣ ਗਿਆ ਤੇ ਇਸ ਦਾ ਆਮ ਅਰਥ ਜਪਣਾ ਹੋ ਗਿਆ। ਜਿਵੇਂ ਹਿੰਦੀ ਵਿਚ-ਰਮਊਆ ਪਦ ਜਪਣ ਦੇ ਅਰਥਾਂ ਵਿਚ ਹੈ ਤੇ ਰਾਮ ਤੋਂ ਬਣਿਆ ਹੈ। ਯਥਾ- ‘ਬਿਟਵਹਿ ਰਾਮ ਰਮਊਆ ਲਾਵਾ’ (੪੮੪), ਪਰ ਪੰਜਾਬੀ ਵਿਚ ਇਹ ਪਦ ‘ਰਵਣਾ’ ਰੂਪ ਵਿਚ ਬਹੁਤ ਪੁਰਾਣਾ ਵਰਤੀਂਦਾ ਹੈ। (ਸੰਸਕ੍ਰਿਤ, ਰਵਣਂ = ਉੱਚੀ ਬੋਲਣਾ, ਇਸ ਦਾ ਮੂਲ ਜਾਪਦਾ ਹੈ)। ਇਕ ਫ਼ਾਰਸੀ ਪਦ ਹੈ-ਰਵਾਂ =ਜਾਰੀ, ਵਹਿੰਦਾ ਹੋਇਆ। ਇਹ ਪਦ ਪੰਜਾਬੀ ਵਿਚ ਇਹਨਾਂ ਅਰਥਾਂ ਵਿਚ ਹੁਣ ਤਕ ਬੋਲਦੇ ਹਨ-ਪਾਠ ਸਾਫ਼ ਜਾਰੀ ਹੋ ਜਾਣਾ। ਬਾਣੀ ਕੰਠ ਹੋ ਜਾਣੀ। ਜਿਵੇਂ-ਫਲਾਣੇ ਦਾ ਪਾਠ ਰਵਾਂ ਹੋ ਗਿਆ ਹੈ। ਬੜੀ ਸੁਹਣੀ ਰਵਾਂ ਬਾਣੀ ਪੜ੍ਹਦਾ ਹੈ। ਇਸੇ ਪਦ ਦਾ ਹੋ ਸਕਦਾ ਹੈ ਕਦੇ ਪੰਜਾਬੀ ਕਿਰਿਆ ‘ਰਵਣਾ’ ਬਣ ਗਿਆ ਹੋਵੇ। ਰਵਣਾ = ਪੜ੍ਹਨਾ, ਉਚਾਰਣ, ਜਪਣਾ।
ਰੰਮਿਆ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ