[ਸੰ:। ਸੰਸਕ੍ਰਿਤ, ਲਘੁਕ। ਪ੍ਰਾਕ੍ਰਿਤ, ਲਹੁਯ। ਪੰਜਾਬੀ, ਲਹੁਰਾ=ਨਿੱਕਾ। ਇਸ ਤੋਂ ਲਹੁੜਾ= ਨਿੱਕਾ ਬਾਲਕ। ਲਹੁੜਾ ਦਾ ਦੇਸ਼ ਭਾਸ਼ਾ ਵਿੱਚ ਬਣ ਗਿਆ ਲਉਂਡਾ, ਲੌਂਡਾ] ਲੜਕਾ, ਮੁੱਲ ਲੀਤਾ ਹੋਇਆ ਟਹਿਲ ਵਾਲਾ ਮੁੰਡਾ*, ਗੋੱਲਾ, ਦਾਸ। ਯਥਾ- ‘ਜੋ ਲਉਡਾ ਪ੍ਰਭਿ ਕੀਆ ਅਜਾਤਿ’ (੩੭੬), ਭਾਵ ਇਹ ਕਿ ਜਿਹੜਾ ਦਾਸ ਪ੍ਰਭੂ ਨੇ ਅਜਾਤ ਕੀਤਾ ਹੈ, ਅਰਥਾਤ ਜਾਤ ਦੇ ਅਭਿਮਾਨ ਤੋਂ ਵਿਰਵਾ (ਅਚੁਤ ਗੋਤ੍ਰੀ ਆਪਣੀ ਜਾਤ ਦਾ) ਕਰ ਲੀਤਾ ਹੈ। ਅਥਵਾ ਜੋ ਦਾਸ ਪ੍ਰਭੂ ਨੇ (ਅਜਾਤਿ=ਆਜ਼ਾਦ) ਸੁਤੰਤਰ ਕਰ ਦਿੱਤਾ ਹੈ, ਭਾਵ ਸੰਸਾਰ ਦੀ ਗ਼ੁਲਾਮੀ ਤੋਂ ਛੁਡਾ ਲੀਤਾ ਹੈ। *ਮੁਸਲਮਾਨਾਂ ਦੇ ਰਾਜ ਵਿੱਚ ਆਦਮੀ, ਕੁੜੀਆਂ ਤੇ ਮੁੰਡੇ ਮੁੱਲ ਵਿਕਦੇ ਸਨ ਅਰ ਲੋਕੀਂ ਨੌਕਰ ਮੁੱਲ ਲੀਤਾ ਕਰਦੇ ਸਨ, ਜਿਨ੍ਹਾਂ ਨੂੰ ਗ਼ੁਲਾਮ, ਗੋੱਲੇ ਤੇ ਲੌਂਡੇ ਕਹਿੰਦੇ ਸਨ। ਇਨ੍ਹਾਂ ਵਿਚਾਰਿਆਂ ਦੀ ਵੱਡੀ ਖ਼ੁਸ਼ੀ ਇਹ ਹੁੰਦੀ ਸੀ ਕਿ ਕਿਸੇ ਤਰ੍ਹਾਂ ਸੁਤੰਤਰ ਹੋ ਜਾਣਾ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ