[ਸੰ:। ਸੰਸਕ੍ਰਿਤ, ਲਾਨ੍ਹ੍ਹਛ = ਨਿਸ਼ਾਨ ਕਰਨਾ, ਚਿੰਨ੍ਹ ਕਰਨਾ। ਮਰਹਟੀ, ਲਾਂਚਨ=ਨਿਸ਼ਾਨ, ਦਾਗ਼, ਧੱਬਾ, ਉਲਾਂਭਾ। ਦੇਸ਼ ਭਾਸ਼ਾ, ਲਾਛੈ = ਨਿਸ਼ਾਨ] ਲੱਛਣ, ਚਿੰਨ੍ਹ। ਯਥਾ- ‘ਮਲੈ ਨ ਲਾਛੈ ਪਾਰਮਲੋ ਪਰਮ ਲੀਓ ਬੈਠੋ ਰੀ ਆਈ’ (੫੨੫), ਮੇਲ ਦਾ (ਜਿਸ ਨੂੰ ਕੋਈ) ਲੱਛਣ ਨਹੀਂ ਹੈ (ਕਿਉਂਕਿ ਜੁ) (ਪਾਰਮਲੋ) (ਸੰਸਾਰ) ਮਲ ਤੋਂ ਪਾਰ ਹੈ। ਇਸੇ ਕਰਕੇ (ਪਰਮ ਲੀਓ) ਚੰਦਨ ਰੂਪ ਈਸ਼ਵਰ (ਰਿਦੇ ਵਿਚ) ਆ ਬੈਠਾ ਹੈ। ਜੇ ਕੋਈ ਕਹੇ ਕਿ ਕਿਥੋਂ ਆਇਆ ? ਅਗੇ ਲਿਖਿਆ ਹੈ, ਉਸ ਨੂੰ ਆਉਂਦੇ ਜਾਂਦੇ ਕੋਈ ਨਹੀਂ ਦੇਖ ਸਕਦਾ, ਨਿਰਵਯਵ ਹੈ। ਅਥਵਾ ਜਿਸ ਦੇ ਰਿਦੇ ਵਿਚ ਐਸਾ ਚੰਦਨ ਵਸਦਾ ਹੈ, ਉਸ ਨੂੰ ਕੋਈ ਪਾਪ ਰੂਪ ਮਲ ਦਾ ਲੱਛਨ ਨਹੀਂ ਲਗਦਾ, (ਉਹ) ਪਾਰ ਹੋ ਜਾਂਦਾ ਹੈ ਮੈਲਾਂ ਤੋਂ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ