[ਸੰ:। ਫ਼ਾਰਸੀ, ਲਾਲਾ]* ਦਾਸ, ਗ਼ੁਲਾਮ। ਯਥਾ- ‘ਲਾਲਾ ਹਾਟਿ ਵਿਹਾਝਿਆ ਕਿਆ ਤਿਸੁ ਚਤੁਰਾਈ’ (੧੬੬), ਭਾਵ ਜੋ ਦਾਸ ਮੁੱਲ ਲੀਤਾ ਜਾਵੇ ਉਸ ਦੀ ਚਤੁਰਾਈ ਚਲਦੀ ਹੈ। *ਮੁਸਲਮਾਨਾਂ ਨੇ ਜਦ ਹਿੰਦ ਜਿੱਤ ਕੇ ਸਿੱਕਾ ਬਿਠਾ ਲਿਆ ਤਦ ਹਿੰਦੂਆਂ ਨੂੰ ਨਫ਼ਰਤ ਨਾਲ ‘ਲਾਲਾ’ ਕਹਿੰਦੇ ਹੁੰਦੇ ਸਨ, ਲਾਲਾ ਦਾ ਅਰਥ ਗ਼ੁਲਾਮ ਹੈ, ਗ਼ੁਲਾਮ ਦੀ ਨਿਸ਼ਾਨੀ ਉਹਨਾਂ ਦੇ ਦੇਸ਼ ਵਿੱਚ ਕੰਨ ਵਿੱਚ ਵਾਲ਼ਾ ਹੁੰਦਾ ਸੀ ਜਿਨ੍ਹਾਂ ਨੂੰ ਹਲਕਾ ਬਗ਼ੋਸ਼ ਆਖਦੇ ਸਨ। ਇਹ ਵੀ ਸੰਭਵ ਹੈ ਕਿ ਹਿੰਦੀ ਪਦ ‘ਲਾਲਾ’=ਪਿਆਰਾ ਤੋਂ ਲਾਲ: ਬਣਿਆ ਹੋਵੇ। ਲਾਲਾ ਪਦ ਹਿੰਦੂਆਂ ਵਿੱਚ ਵਡਿਆਈ ਦਾ ਵਾਕ ਹੈ ਤੇ ਕੰਨਾਂ ਵਿੱਚ ਵਾਲ਼ਾ ਪਾਣ ਨੂੰ ਵੀ ਵਡਿਆਈ ਸਮਝਦੇ ਹਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ