[email protected]

[ਸੰ:। ਹਿੰਦੀ, ਲੋਧਾ=ਜਟ]* ੧. ਜੱਟ, ਕਿਰਸਾਨ, ਜ਼ਿਮੀਂਦਾਰ। ਯਥਾ- ‘ਲੋਧੇ ਕਾ ਖੇਤੁ ਖਾਤੀ ਥੀ’ (੮੭੪), ਹਿੰਦੂ ਮਤ ਵਿੱਚ ਕਥਾਵਾਂ ਮਸ਼ਹੂਰ ਹਨ, ਉਨ੍ਹਾਂ ਪੁਰ ਨਾਮਦੇਵ ਜੀ ਤਾਅਨਾ ਮਾਰਦੇ ਹਨ, ਉਹ ਇਉਂ ਹੈ- ਵਸਿਸ੍ਟ, ਵਿਸ਼੍ਵਾਮਿਤ੍ਰ ਨੂੰ ਰਾਜ ਰਿਖੀ ਕਹਿੰਦਾ ਹੁੰਦਾ ਸੀ। ਇਸ ਗੁੱਸੇ ਨਾਲ ਉਹ ਉਸ ਦਾ ਇਕ ਪੁੱਤਰ ਮਾਰ ਕੇ ਤੇ ਗਾਇਤ੍ਰੀ ਪੜ੍ਹ ਕੇ ਹੱਤਿਆ ਤੋਂ ਨਿਰਭ੍ਯ ਹੋ ਜਾਂਦਾ ਹੁੰਦਾ ਸੀ। ਜਦ ਵਸਿਸ੍ਟ ਨੂੰ ਇਹ ਮਲੂਮ ਹੋਇਆ ਤਾਂ ਉਸ ਨੇ ਇਕ ਪਦ ਤੋੜ ਕੇ ਗਾਯ ਤ੍ਰਿਪਦਾ (ਤਿੰਨਾਂ ਪਦਾਂ ਦੀ) ਕਰ ਦਿੱਤੀ। ਗਾਇਤ੍ਰੀ ਦੇ ਪਹਿਲਾਂ ਚਾਰ ਪਦ ਹੁੰਦੇ ਸੀ। ਇਕ ਹੋਰ ਕਥਾ ਇਹ ਕਰਦੇ ਹਨ ਕਿ ਗਾਇਤ੍ਰੀ ਬ੍ਰਹਮਾ ਦੀ ਵਹੁਟੀ ਸ੍ਰਾਪਤ ਹੋ ਕੇ ਗੰਗਾ ਕਿਨਾਰੇ ਆ ਬੈਠੀ। ਉਥੇ ਕਿਸੇ ਬੁਰੀ ਨਜ਼ਰ ਕੀਤੀ, ਤਾਂ ਗਊ ਬਣ ਕੇ ਖੇਤ ਖਾਣ ਲੱਗ ਪਈ। ਜੱਟ ਨੇ ਖੇਤ ਵੀਰਾਨ ਹੁੰਦਾ ਦੇਖ ਡੰਡਾ ਮਾਰ ਕੇ ਲੱਤ ਭੰਨ ਦਿੱਤੀ। ੨. ਪਾਪ ਅਰਥ ਵੀ ਕਰਨ ਦਾ ਯਤਨ ਕਰਦੇ ਹਨ। ਉਪਰਲੀ ਤੁਕ ਦਾ ਭਾਵ ਇਹ ਹੋਊ ਕਿ-ਪਾਪਾਂ ਦਾ ਖੇਤ ਖਾਂਦੀ ਸੀ, ਪਰ ਇਹ ਪਦ ਤੋੜਨੇ ਤੇ (ਲੋਧੇ) ਪਾਪਾਂ ਦਾ ਖੇਤ ਖਾਣੋ ਹਟ ਗਈ। *ਹਿੰਦੀ ਕੋਸ਼, ਥਾਸਪਸਨ ਕ੍ਰਿਤ, ਪੰਨਾ ੧੨੮, ਲੋਧਾ=ਇਕ ਜਾਤੀ ਦਾ ਨਾਮ, ਕਿਰਸਾਨ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found