[ਸੰ:। ਦੇਖੋ, ‘ਵਾਰ ੬.’] ੧. ਵਾਰੀ, ਇਕ ਮਗਰੋਂ ਦੂਆ, ਫਿਰ ਤੀਆ, ਫੇਰ ਚੌਥਾ, ਇਸ ਕਰਮ ਨੂੰ ਵਾਰੀ ਕਹਿੰਦੇ ਹਨ। ਯਥਾ- ‘ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ’ (੫੬੬), ਕਿਰਤ ਕਮਾਏ ਅਨੁਸਾਰ (ਯੋਨੀਆਂ ਦੀ) ਵਾਰੀ ਈਸ਼੍ਵਰ ਕਢਾਉਂਦਾ ਹੈ। ਅਥਵਾ ਖਸਮ ਦੇ ਨਾਮ ਜਪਣ ਦੀ ਇਹੀ ਵਾਰੀ ਹੈ, ਤਾਂਤੇ ਸ਼ੁਭ ਕਿਰਤ ਦਾ ਕਮਾਉਣਾ ਕਰ। ੨. ਕੁਰਬਾਨ ਹੋਣਾ, ਸਦਕੇ ਜਾਣਾ। ਯਥਾ- ‘ਵਾਰੀ ਫੇਰੀ ਸਦਾ ਘੁਮਾਈ’ (੧੧੨੦)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ