[ਸੰ:। ਸੰਸਕ੍ਰਿਤ, ਸ੍ਵਾਦ। ਪ੍ਰਾਕ੍ਰਿਤ, ਸਾਉ] ੧. ਸ੍ਵਾਦ। ਯਥਾ- ‘ਕਹੁ ਨਾਨਕ ਸਉ ਨਾਹ’ (੪੬੩), ਬੂਆੜ ਨਾਮੇ ਤਿਲਾਂ ਵਿੱਚ ਸ੍ਵਾਦ ਨਹੀਂ ਹੈ। ੨. [ਫ਼ਾਰਸੀ, ਸ਼ੌਹਰ=ਪਤੀ, ਨੌਸ਼ਹੂ=ਜੁਆਈ। ਪੰਜਾਬੀ, ਸ਼ਹੁ ਤੋਂ ਸਉ] ਸ਼ਹੁ, ਰਾਖਾ। ੩. [ਪੰਜਾਬੀ] ਸੌ ਗਿਣਤੀ, ੧੦੦। ਯਥਾ- ‘ਸਉ ਓਲਾਮ੍ਹ੍ਹੇ ਦਿਨੈ ਕੇ ਰਾਤੀ ਮਿਲਨਿ ਸਹੰਸ’ (੭੯੦)। ੪. [ਪੰਜਾਬੀ] ਸਵਾ, ਇਕ ਚੁਥਾਈ। ਯਥਾ- ‘ਸਉ ਮਣੁ ਹਸਤੀ ਘਿਉ ਗੁੜੁ ਖਾਵੈ’ (੧੨੮੬), ਭਾਵ ਇਕ ਦਿਹਾੜੀ ਵਿੱਚ ਸਵਾ ਮਣ ਆਟਾ ਗੁੜ ਤੇ ਘਿਉ ਹਾਥੀ ਖਾਂਦਾ ਹੈ। ੫. [ਪੰਜਾਬੀ, ਸੌਣਾ ਤੋਂ ਸਉ] ਸੌਂਦੇ ਹਨ। ਯਥਾ- ‘ਸਉ ਨਿਸਲੁ ਜਨ ਟੰਗ ਧਰਿ’ (ਭਾਵ ਭਗਤ ਜਨ ਸੰਸਾਰ ਵਿੱਚ) ਸਿੱਧੀਆਂ ਲੱਤਾਂ ਕਰ ਸੌਂਦੇ ਹਨ। ਨਿੱਸਲ ਹੋ ਕੇ ਸੌਣਾ, ਟੰਗ ਤੇ ਟੰਗ ਧਰ ਕੇ ਸੌਣਾ, ਪੰਜਾਬੀ ਮੁਹਾਵਰੇ ਹਨ ; ਬੇਫ਼ਿਕਰ ਹੋ ਕੇ ਸੌਣ ਦੇ। ੬. [ਪੁ: ਪੰਜਾਬੀ, ਸਿਉਂ। ਹਿੰਦੀ, ਸੇ] ਨਾਲ, ਸਾਥ। ਯਥਾ- ‘ਬੀਬੀ ਕਉਲਾ ਸਉ ਕਾਇਨੁ ਤੇਰਾ’ (੧੧੬੭), ਇਥੇ ਸਉ ਦਾ ‘ਵਰਗਾ’ ਅਰਥ ਵੀ ਕਰਦੇ ਹਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ