[ਕ੍ਰਿ: ਵਿ:। ਸੰਸਕ੍ਰਿਤ, ਸਦੈਵ ਦਾ ਦੇਸ਼ ਭਾਸ਼ਾ ਦਾ ਰੂਪ] ੧. ਸਦਾ ਹੀ। ੧੭੯ ੨. [ਸੰਪ੍ਰਦਾ] ਪ੍ਰਗਟ। ਯਥਾ- ‘ਭੈ ਵਿਚਿ ਪਵਣੁ ਵਹੈ ਸਦਵਾਉ’ (੪੬੪), ਭੈ ਵਿੱਚ ਪੌਣ ਪ੍ਰਗਟ ਵਗਦੀ ਹੈ। ੩. [ਸੰਸਕ੍ਰਿਤ, ਸਦ=ਸਦਾ, ਵਾਯੂ=ਵਗਣੇ ਵਾਲਾ, ਵਾ=ਗਤੌ, ਧਾਤੂ ਹੈ] ਸਦਾ ਗਤੀ ਵਾਲੀ ਪੌਣ, ਜਿਸ ਨੂੰ ਉਰਦੂ ਵਾਲੇ ਤਜਾਰਤੀ ਹਵਾ ਆਖਦੇ ਹਨ। ਇਹ ਹਵਾ ਇਕ ਰੁਖ਼ ਨੂੰ ਗਤੀ ਰਖਦੀ ਹੈ, ਇਸ ਦੇ ਆਸਰੇ ਜਹਾਜ਼ ਚਲਦੇ ਹਨ। ਪੌਣ ਤਾਂ ਆਮ ਨਾਮ ਹੈ, ਅਰ ਸਦਵਾਉ ਖ਼ਾਸ ਪੌਣ ਹੈ, ਜੋ ਛੀ ਮਹੀਨੇ ਇਕ ਰੁਖ਼ ਚਲਦੀ ਹੈ। ੪. ਸੈਂਕੜੇ ਬੁੱਲੇ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ