[ਕ੍ਰਿ: ਵਿ:। ਸੰਸਕ੍ਰਿਤ, ਸਦਾ ਦਾ ਪੰਜਾਬੀ ਕਾਵ੍ਯ ਵਿੱਚ ਸੰਖੇਪ] ੧. ਸਦਾ, ਹਮੇਸ਼ਾ, ਨਿੱਤ। ਯਥਾ- ‘ਸਿੰਘ ਰੁਚੈ ਸਦ ਭੋਜਨੁ ਮਾਸ’ (੧੧੮੦)। ੨. [ਸੰ:। ਪ੍ਰਾਕ੍ਰਿਤ, ਸਦ੍ਹ੍ਹਦ=ਅਵਾਜ਼] ਯਥਾ- ‘ਇਕਿ ਵਣ ਖੰਡਿ ਬੈਸਹਿ ਜਾਇ ਸਦੁ ਨ ਦੇਵਹੀ’ (੧੨੮੪)। ੩. ਰਾਮਕਲੀ ਰਾਗ ਦੇ ਇਸ ਸਿਰਲੇਖ ਵਿੱਚ ਸੁੰਦਰ ਜੀ ਦਾ ਸਦ ਹੈ, ਜਿਸ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਸਮਾਉਣ ਦਾ ਵਰਣਨ ਹੈ। ਇਹ ‘ਸਦ’ ਪਦ ਸ਼ਬਦ ਦੇ ਅਰਥਾਂ ਵਿੱਚ ਹੈ, ਸੰਸਕ੍ਰਿਤ, ਸ਼ਬਦ ਦਾ ਪ੍ਰਾਕ੍ਰਿਤ ਰੂਪ ਸਦ ਹੈ ਤੇ ਪੰਜਾਬੀ ਸੱਦ। ਮੁਰਾਦ ਗ਼ਾਲਬਨ ਵਾਹਿਗੁਰੂ ਦੇ ਦਰੋਂ ਗੁਰੂ ਅਮਰਦਾਸ ਜੀ ਨੂੰ ਸਦੇ ਆਉਣ ਤੋਂ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ