[ਸੰ:। ਸੰਸਕ੍ਰਿਤ, ਚਿੱਤ ਦੀਆਂ ਬ੍ਰਿਤੀਆਂ ਨੂੰ ਰੋਕ ਕੇ ਆਤਮ ਧ੍ਯਾਨ ਵਿਚ ਜੁੜਨਾ] ਧਿਆਨ ਯੋਗ ਵਸਤੂ ਵਿਚ ਮਨ ਦਾ ਪੂਰਾ ਟਿਕਾਉ, ਆਤਮਾ ਯਾ ਪਰਮਾਤਮਾ ਲੀਨਤਾ* । ਯਥਾ- ‘ਸਹਜ ਸਮਾਧਿ ਅਨੰਦ’ (੮੦੭)। *ਸਾਂਖ ਤੇ ਯੋਗ ਵਿੱਚ ਧਾਰਨਾ ਤੇ ਧ੍ਯਾਨ ਤੋਂ ਅੱਗੇ ਸਮਾਧਿ ਹੈ। ਸਮਾਧ ਨਿਰਬੀਜ ਤੇ ਸਬੀਜ ਦੋ ਪ੍ਰਕਾਰ ਦੀ ਹੈ, ਬ੍ਰਿਤੀਆਂ ਦੀ ਰੁਕ ਕੇ ਆਤਮਾ ਵਿੱਚ ਇਸਥਿਤੀ ਸਮਾਧੀ ਹੈ। ਭਗਤੀ ਮਾਰਗ ਵਿੱਚ ਗੁਰਮੁਖ, ਸ਼ਬਦ, ਗੁਰੂ ਤੇ ਵਾਹਿਗੁਰੂ ਪਰ ਧ੍ਯਾਨ ਦਾ ਹੋਰ ਥੋਂ ਰੁਕ ਕੇ ਜੁੜਨਾ ਸਮਾਧੀ ਹੈ। ਇਸ ਦਾ ਸਾਧਨ ਨਾਮ ਦਾ ਜਪਣਾ, ਧਿਆਨ ਤੇ ਪ੍ਰੇਮ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ