[email protected]

सर्वौषधि पर्वत. ਵਾਲਮੀਕ ਰਾਮਾਇਣ ਲੰਕਾ ਕਾਂਡ ਦੇ ੭੪ ਵੇਂ ਅਧ੍ਯਾਯ ਵਿੱਚ ਜਿਕਰ ਹੈ ਕਿ ਹਿਮਵਾਨ ਪਰਬਤ ਤੋਂ ਅੱਗੇ ਰਿਸਭ ਅਤੇ ਕੈਲਾਸ ਪਰਬਤ ਦੇ ਮੱਧ ਸਰਬੌਸਧਿ ਪਹਾੜ ਹੈ, ਜਿਸ ਉੱਤੇ ਚਾਰ ਦਿਵ੍ਯ ਬੂਟੀਆਂ ਹਨ- (੧) ਮ੍ਰਿਤਸੰਜੀਵਨੀ, ਜੋ ਮੁਰਦੇ ਨੂੰ ਜਿਉਂਦਾ ਕਰੇ ਦਿੰਦੀ ਹੈ. (੨) ਵਿਸ਼ਲ੍ਯਕਰਣੀ, ਜੋ ਜਖਮ ਰਾਜੀ ਕਰਦੀ ਹੈ. (੩) ਸੁਵਰਣ ਕਰਣੀ, ਜੋ ਜਖਮੀ ਅਤੇ ਰੋਗੀ ਦੇ ਵਿਗੜੇ ਹੋਏ ਰੰਗ ਨੂੰ ਤਾਕਤ ਵਿੱਚ ਲਿਆਕੇ ਸੁੰਦਰ ਕਰ ਦਿੰਦੀ ਹੈ. (੪) ਸੰਧਾਨੀ, ਜੋ ਛੁਹਣ ਮਾਤ੍ਰ ਤੋਂ ਹੀ ਘਾਉ (ਫੱਟ) ਮਿਟਾ ਦਿੰਦੀ ਹੈ. ਇਸ ਪਹਾੜ ਦਾ ਫਾਸਿਲਾ ਲੰਕਾ ਤੋਂ ੪੦੦੦ ਕੋਸ ਲਿਖਿਆ ਹੈ. ਜਦ ਰਾਮ ਅਤੇ ਲਛਮਨ, ਇੰਦ੍ਰਜੀਤ ਦੀ ਬ੍ਰਹਮਫਾਸ ਵਿੱਚ ਫਸਕੇ ਮੂਰਛਿਤ ਹੋਏ, ਤਦ ਜਾਂਬਵਾਨ ਦੀ ਆਗ੍ਯਾ ਨਾਲ ਹਨੂਮਾਨ ਇਸ ਪਰਬਤ ਨੂੰ ਉਠਾਕੇ ਲੈ ਆਇਆ ਸੀ, ਅਤੇ ਰਾਮ ਸਹਿਤ ਸਭ ਨੂੰ ਰਾਜੀ ਕਰਕੇ ਫੇਰ ਉਸੇ ਥਾਂ ਰੱਖ ਆਇਆ ਸੀ. ਦੂਜੀ ਵਾਰ ਲਛਮਨ ਦੇ ਮੂਰਛਿਤ ਹੋਣ ਪੁਰ ਭੀ ਇਹ ਪਹਾੜ ਲਿਆਂਦਾ ਗਿਆ ਸੀ. ਵਾਲਮੀਕ ਕਾਂਡ ੬, ਅਃ ੫੦ ਵਿੱਚ ਲੇਖ ਹੈ ਕਿ ਇੰਦ੍ਰਜੀਤ ਨੇ ਨਾਗਪਾਸ਼ ਵਿੱਚ ਰਾਮ ਲਛਮਨ ਨੂੰ ਫਸਾ ਲਿਆ ਅਤੇ ਸਰਪਰੂਪ ਤੀਰਾਂ ਨਾਲ ਮੂਰਛਿਤ ਕਰ ਦਿੱਤੇ. ਇਸੇ ਤਰਾਂ ਸਾਰੀ ਸੈਨਾ ਦੀ ਹਾਲਤ ਭੀ ਕੀਤੀ. ਉਸ ਵੇਲੇ ਤਾਰਾ ਦੇ ਪਿਤਾ, ਸੁਗ੍ਰੀਵ ਦੇ ਸਹੁਰੇ ਸੁਖੇਣ (सुषेण) ਨੇ ਹਨੂਮਾਨ ਨੂੰ ਆਖਿਆ ਕਿ ਆਪ ਕ੍ਸ਼ੀਰ ਸਮੁਦ੍ਰ ਵਿੱਚੋਂ ਚੰਦ੍ਰ ਅਤੇ ਦ੍ਰੋਣ ਨਾਮਕ ਪਹਾੜਾਂ ਉਪਰੋਂ ਦੋ ਬੂਟੀਆਂ ਲਿਆਓ. ਇਕ ਸੰਜੀਵਨੀ, ਜੋ ਜਾਨ ਬਖਸ਼ਦੀ ਹੈ, ਦੂਜੀ ਵਿਸ਼ਲ੍ਯਾ ਜੋ ਜਖਮ ਮਿਟਾਉਂਦੀ ਹੈ. ਹਨੂਮਾਨ ਜੀ ਜਦ ਜਾਣ ਨੂੰ ਤਿਆਰ ਹੋਏ ਤਦ ਗਰੁੜ ਨੇ ਆਕੇ ਨਾਗਫਾਹੀ ਦਾ ਅਸਰ ਦੂਰ ਕਰ ਦਿੱਤਾ ਅਤੇ ਹਨੂਮਾਨ ਨੂੰ ਖੇਚਲ ਨਾ ਕਰਨੀ ਪਈ. ਹਨੂ ਨਾਟਕ (ਹਨੂਮਾਨ ਨਾਟਕ) ਵਿੱਚ ਦ੍ਰੋਣਾਚਲ ਦਾ ਉਖੇੜਕੇ ਲਿਆਉਣਾ ਦੱਸਿਆ ਗਿਆ ਹੈ, ਅਤੇ ਲੰਕਾਂ ਤੋਂ ਪਹਾੜ ਦਾ ਫਾਸਿਲਾ- ਸਾਠ ਲਾਖ ਯੋਜਨ ਹੈ ਕੋਸਾ। ਕੌਨ ਜਾਇ ਜਿਯ ਹੈ ਨ ਭਰੋਸਾ”- ਲਿਖਿਆ ਹੈ. ਜਦ ਹਨੂਮਾਨ ਦ੍ਰੋਣ ਨੂੰ ਲੈ ਕੇ ਅਯੋਧ੍ਯਾ ਉੱਪਰ ਦੀਂ ਉਡਿਆ ਲੰਕਾ ਨੂੰ ਜਾ ਰਹਿਆ ਸੀ

ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found