[email protected]

[ਸੰ:। ਸੰਸਕ੍ਰਿਤ, ਸਰੋਵਰ। ੜੇ* ਪ੍ਰੇਮ ਵਾਚੀ ਪੰਜਾਬੀ ਪ੍ਰਤੇ] ੧. ਤਲਾਉ, ਉਪਲਖਤ ਸਮੁੰਦਰ। ਯਥਾ- ‘ਤਿਤੁ ਸਰਵਰੜੇ ਭਈ ਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ’ (੧੨), ਉਸ ਸੰਸਾਰ-ਰੂਪੀ ਸਮੁੰਦਰ ਵਿੱਚ ਨਿਵਾਸ ਹੋਇਆ ਹੈ, ਜਿਸ ਵਿਖੇ ਉਸ (ਪ੍ਰਮਾਤਮਾ ਨੇ) ਪਾਣੀ, ਅੱਗ ਆਦਿ ਬਣਾਇਆ ਹੈ, ਅੱਗੇ ਲਿਖਿਆ ਹੈ-’ਪੰਕਜੁ ਮੋਹ ਪਗੁ ਨਹੀ ਚਾਲੈ’ (੧੨), ਅਰਥਾਤ ਜੋ ਲੋਕ ਚਿੱਕੜ ਵਿੱਚ ਫਸ ਗਏ ਹਨ ਉਨ੍ਹਾਂ ਦਾ ਬੁਧੀ ਰੂਪ ਪੈਰ ਨਹੀਂ ਨਿਕਲਦਾ, ਇਸ ਲਈ ਉਸੇ ਵਿੱਚ ਹੀ ਸਾਰੇ ਡੁੱਬ ਜਾਂਦੇ ਹਨ, ਇਹ ਦੇਖਿਆ ਹੈ। ਅਥਵਾ ੨. ਸਤਿਸੰਗ ਰੂਪ ਤਲਾਉ ਵਿਖੇ ਜਿਨ੍ਹਾਂ ਦਾ ਨਿਵਾਸ ਹੋਇਆ ਹੈ ਉਨ੍ਹਾਂ ਦੀ ਪਾਵਕ (ਤ੍ਰਿਸ਼ਨਾ) ਜਲ (ਰੂਪ) ਹੋ ਜਾਂਦੀ ਹੈ ਅਰ ਭਗਵੰਤ {ਪੰਕਜ} ਚਰਨ ਕਮਲ ਵਿੱਚ ਐਸੇ ਫਸੇ ਹਨ ਕਿ ਨਿਕਲ ਨਹੀਂ ਸਕਦੇ। *ਜਿਹਾ ਮੁਖ ਤੋਂ ਮੁਖੜਾ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found