[ਸੰ:। ਸੰਸਕ੍ਰਿਤ, ਸਰਕ: = ਸ਼ਰਾਬ। ਪਰ ਵਿਸ਼ੇਸ਼ ਕਰਕੇ ਗੁੜ ਤੋਂ ਬਣੀ ਸ਼ਰਾਬ* । ਪ੍ਰਾਕ੍ਰਿਤ, ਸਰਅ ਯਾ ਸਰਾ] ੧. ਸ਼ਰਾਬ। ਯਥਾ- ‘ਸਚੁ ਸਰਾ ਗੁੜ ਬਾਹਰਾ’ (੧੫), ਸੱਚ ਦੀ ਸਾਡੀ ਸ਼ਰਾਬ ਹੈ, ਜਿਸ ਵਿਚ ਗ੍ਯਾਨ-ਰੂਪੀ ਗੁੜ (ਬਾਹਰਾ) ਬਾਹਲਾ ਹੈ, ਪਰ ਇਸ ਤੋਂ ਵਧੀਕ ਦਰੁਸਤ ਅਰਥ ੨੦੯ ਇਹ ਹੈ, ਸੱਚ ਦੀ ਸ਼ਰਾਬ (ਗੁੜ) ਮਾਇਆ ਤੋਂ (ਬਾਹਰਾ) ਬਿਨਾ ਹੈ, ਉਸ ਵਿਚ ਸੱਚਾ ਨਾਉਂ ਹੈ, ਗੁੜ (ਭਾਵ ਮਾਇਆ) ਨਹੀਂ ਹੈ। ੨. [ਸੰ: ਅਰਬੀ, ਸ਼ਰਹ** = ਤ੍ਰਿਸ਼ਨਾ] ਇੱਛਾ, ਤ੍ਰਿਸ਼ਨਾ। ਯਥਾ- ‘ਸਰਾ ਸਰੀਅਤਿ ਲੇ ਕਮਾਵਹੁ’ (੧੦੮੩), ਸ਼ਰੀਅਤ ਇਹ ਹੈ ਕਿ (ਸਰਾ) ਤ੍ਰਿਸ਼ਨਾ ਨੂੰ ਲੈ (ਕਰਨ ਦੀ) ਕਮਾਈ ਕਰੋ, ਭਾਵ ਤ੍ਰਿਸ਼ਨਾ ਤੇ ਫਤੇ ਪਾਓ। ਦੇਖੋ, ‘ਲੇ’ ੩. [ਸੰ:। ਸੰਸਕ੍ਰਿਤ, ਸਰ] ਤਲਾਉ। ਯਥਾ- ‘ਸੁਣਿਐ ਸਰਾ ਗੁਣਾ ਕੇ ਗਾਹ’ (੩), ਨਾਮ ਦੇ ਸ੍ਰੋਤੇ ਗੁਣਾਂ ਦੇ ਤਲਾ ਅਗਾਹ ਹੋ ਜਾਂਦੇ ਹਨ, ਅਥਵਾ ਗੁਣਾਂ ਦੇ ਸਰ ਜੋ ਸ਼ਾਸਤ੍ਰ ਹਨ, ਗਾਹ ਲੈਂਦੇ ਹਨ। ਤਥਾ- ‘ਸਰਾਂ ਮੇਰਾਂ ਜੰਤਾਹ’ (੪੬੭)। *ਸ਼ਰਾਬ ਅਰਬੀ ਪਦ ਹੈ ਉਸ ਤੋਂ ਵੀ ਸਰਾਂ ਦਾ ਰੂਪ ਬਣਨਾ ਖ਼੍ਯਾਲ ਕੀਤਾ ਜਾ ਸਕਦਾ ਹੈ%**ਅਰਬੀ ਵਿੱਚ ‘ਸ਼ਰਹ’ (ਹੇ ਹੱਵਜ਼) ਪਦ ਇਬ੍ਰਾਨੀ ਤੋਂ ਆਯਾ ਹੈ। ਜਿੱਥੇ ਇਸਦੇ ਧਾਤੂ ਅਰਥ ਹਨ, ਗ਼ਾਲਬ ਹੋਣ ਦਾ ਯਤਨ ਕਰਨਾ। ਅਰਬੀ ਵਿੱਚ ਲਾਲਚ ਹਿਰਸ ਆਦਿ ਅਰਥ ਹਨ। ਇਹ ਪਦ ਉਸ ਤੋਂ ਭਿੰਨ ਹੈ ਜੋ ‘ਸ਼ਰਅ’ (ਐਨ ਨਾਲ) ਕਰਕੇ ਲਿਖੀਦਾ ਹੈ ਤੇ ਉਸ ਤੋਂ ਥੀ ਜੋ ‘ਸ਼ਰਹ’ (ਹੇ ਹੁੱਤੀ) ਕਰਕੇ ਲਿਖੀਦਾ ਹੈ। ।
ਸਰਾ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ