[ਸੰ:। ਸੰਸਕ੍ਰਿਤ, ਸ੍ਵਾਦ। ਪ੍ਰਾਕ੍ਰਿਤ, ਸਾਉ] ੧. ਸ੍ਹ੍ਵਾਦ। ਯਥਾ- ‘ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ’ (੧੩੯), ਆਤਮਾ ਕੁਦਰਤ ਤੋਂ ਦਿਸਦਾ (ਸ਼ਾਸਤ੍ਰਾਂ ਤੋਂ) ਸੁਣੀਦਾ ਅਰ (ਅਨੁਭਵ ਕਰ) ਜਾਣੀਦਾ ਵੀ ਹੈ (ਕਿ ਸਤਿ ਹੈ) ਪਰੰਤੂ ਸ੍ਵਾਦ ਨਹੀਂ ਪੈਂਦਾ, ਭਾਵ ਮਨ ਉਸ ਦੇ ਰਸ ਨੂੰ ਅਨੁਭਵ ਨਹੀਂ ਕਰਦਾ। ੨. [ਸੁਆਰਥ ਤੋਂ ਸਾਉ] ਪ੍ਰਯੋਜਨ। ਯਥਾ- ‘ਪਿਰੀਏ ਤੂ ਜਾਣੁ ਮਹਿਜਾ ਸਾਉ’ (੧੦੯੫), ਹੇ ਪਿਰੀ! ਮੇਰਾ ਪ੍ਰਯੋਜਨ ਤੂੰ ਆਪ ਜਾਣਦਾ ਹੈਂ। ੧੩੧
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ